ਕੀ ਸਿਆਸਤ ''ਚ ਆਉਣਗੇ ਅਮਿਤਾਭ ਬੱਚਨ? ਬਿੱਗ ਬੀ ਵੱਲੋਂ ਐੱਸ. ਜੈਸ਼ੰਕਰ ਦੀ ਤਾਰੀਫ਼ ਕੀਤੇ ਜਾਣ ਮਗਰੋਂ ਛਿੜੀ ਚਰਚਾ

03/04/2024 3:28:50 PM

ਮੁੰਬਈ: ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਉਨ੍ਹਾਂ ਦੀ ਕੋਈ ਨਾ ਕੋਈ ਪੋਸਟ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਮਾਲਦੀਵ ਵਿਵਾਦ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਤਾਰੀਫ਼ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਰਾਜਨੀਤੀ ਵਿਚ ਆਉਣ ਦੀ ਚਰਚਾ ਤੇਜ਼ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ ਭਾਜਪਾ ਪ੍ਰਧਾਨ ਦਾ ਕਿਸਾਨਾਂ ਬਾਰੇ ਵਿਵਾਦਤ ਬਿਆਨ; ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ

ਦਰਅਸਲ, ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਮਾਲਦੀਵ ਵਿਚਾਲੇ ਖਿੱਚੋਤਾਣ ਜਾਰੀ ਹੈ। ਮਾਲਦੀਵ ਦੇ ਕੁਝ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਗਲਤ ਬਿਆਨਬਾਜ਼ੀ ਕੀਤੀ ਗਈ ਸੀ, ਜਿਸ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਖਟਾਸ ਪੈਦਾ ਹੋ ਗਈ ਸੀ। ਇਸ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਮਗਰੋਂ ਮਾਲਦੀਵ ਸਰਕਾਰ ਵੱਲੋਂ ਉਕਤ ਮੰਤਰੀਆਂ ਨੂੰ ਬਰਾਖ਼ਸਤ ਕਰ ਦਿੱਤਾ ਸੀ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਾਲ ਹੀ ਵਿਚ ਆਪਣੀ ਕਿਤਾਬ 'ਵਾਏ ਇੰਡੀਆ ਮੈਟਰਸ' ਦੇ ਪ੍ਰਚਾਰ ਦੌਰਾਨ ਮਾਲਦੀਵ ਵੱਲੋਂ ਲਗਾਏ ਗਏ ਦੋਸ਼ ਦਾ ਢੁਕਵਾਂ ਜਵਾਬ ਦਿੱਤਾ ਹੈ। ਵਿਦੇਸ਼ ਮੰਤਰੀ ਦੇ ਬਿਆਨ ਨੇ ਅਮਿਤਾਭ ਬੱਚਨ ਨੂੰ ਕਾਫੀ ਪ੍ਰਭਾਵਿਤ ਕੀਤਾ। ਐੱਸ. ਜੈਸ਼ੰਕਰ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਬਿੱਗ ਬੀ ਨੇ ਐਕਸ 'ਤੇ ਵੀਡੀਓ ਪੋਸਟ ਕਰਕੇ ਉਨ੍ਹਾਂ ਦੀ ਤਾਰੀਫ਼ ਕੀਤੀ। ਐੱਸ ਜੈਸ਼ੰਕਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ, "ਵਾਹ..!!! ਬਿਲਕੁਲ ਸਹੀ ਕਿਹਾ ਸਰ ਤੁਸੀਂ...।"

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਭਾਜਪਾ ਦਾ ਵੱਡਾ ਫ਼ੈਸਲਾ, ਅਜੈ ਮਿਸ਼ਰਾ ਟੈਨੀ ਨੂੰ ਦਿੱਤੀ ਲੋਕ ਸਭਾ ਟਿਕਟ; ਪੰਧੇਰ ਵੱਲੋਂ ਨਿਖੇਧੀ

ਕਈ ਪ੍ਰਸ਼ੰਸਕਾਂ ਨੇ ਬਿੱਗ ਬੀ ਦੀ ਇਸ ਟਿੱਪਣੀ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਹੁਣ ਰਾਜਨੀਤੀ ਵਿਚ ਆਉਣ ਦੀ ਯੋਜਨਾ ਬਣਾ ਰਹੇ ਹਨ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News