ਹਿਮਾਚਲ ''ਚ ਅਮਿਤ ਸ਼ਾਹ ਬੋਲੇ- 5 ਪੜਾਵਾਂ ''ਚ ਮੋਦੀ ਜੀ 310 ਪਾਰ ਕਰ ਗਏ, ਰਾਹੁਲ 40 ਤੋਂ ਹੇਠਾਂ ਸਿਮਟ ਗਏ

Saturday, May 25, 2024 - 06:28 PM (IST)

ਹਿਮਾਚਲ ''ਚ ਅਮਿਤ ਸ਼ਾਹ ਬੋਲੇ- 5 ਪੜਾਵਾਂ ''ਚ ਮੋਦੀ ਜੀ 310 ਪਾਰ ਕਰ ਗਏ, ਰਾਹੁਲ 40 ਤੋਂ ਹੇਠਾਂ ਸਿਮਟ ਗਏ

ਊਨਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਯਾਨੀ ਕਿ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੌਰੇ 'ਤੇ ਹਨ। ਹਿਮਾਚਲ ਪ੍ਰਦੇਸ਼ ਦੇ ਊਨਾ ਵਿਚ ਚੋਣਾਵੀ ਜਨਸਭਾ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ 5 ਪੜਾਵਾਂ 'ਚ ਮੋਦੀ ਜੀ 310 ਪਾਰ ਗਏ ਹਨ ਪਰ ਰਾਹੁਲ ਗਾਂਧੀ 40 ਤੱਕ ਸਿਮਟ ਗਏ ਹਨ। ਹੁਣ 6ਵੇਂ ਅਤੇ 7ਵੇਂ ਪੜਾਅ ਵਿਚ 400 ਪਾਰ ਕਰਵਾ ਕੇ ਮੋਦੀ ਜੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣਾ ਹੈ। 400 ਪਾਰ ਦੀ ਜ਼ਿੰਮੇਵਾਰੀ 7 ਪੜਾਅ ਵਾਲਿਆਂ 'ਤੇ ਹੈ।  ਜਨਸਭਾ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਅਨੁਰਾਗ ਠਾਕੁਰ ਦੀ ਜੰਮ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਨੁਰਾਗ ਠਾਕੁਰ ਨੇ ਦੇਸ਼ ਭਰ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਦਾ ਖੇਡ ਦੇ ਖੇਤਰ ਵਿਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਅਨੁਰਾਗ ਨੇ ਪੂਰੇ ਹਿਮਾਚਲ ਦੇ ਵਿਕਾਸ ਦਾ ਕੰਮ ਕਰਵਾਇਆ। ਜੇਕਰ ਤੁਸੀਂ ਦੀਵਾ ਲੈ ਕੇ ਵੀ ਲੱਭੋਗੇ ਤਾਂ ਵੀ ਅਨੁਰਾਗ ਵਰਗਾ ਸੰਸਦ ਮੈਂਬਰ ਨਹੀਂ ਮਿਲੇਗਾ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: 6ਵੇਂ ਪੜਾਅ 'ਚ ਸਵੇਰੇ 11 ਵਜੇ ਤੱਕ 25 ਫ਼ੀਸਦੀ ਵੋਟਿੰਗ, ਪੱਛਮੀ ਬੰਗਾਲ 'ਚ ਬੰਪਰ ਵੋਟਿੰਗ

ਕਾਂਗਰਸ 'ਤੇ ਤੰਜ ਕੱਸਦਿਆਂ ਸ਼ਾਹ ਨੇ ਕਿਹਾ ਕਿ ਕਿ ਰਾਹੁਲ ਬਾਬਾ ਅਤੇ ਉਨ੍ਹਾਂ ਦੀ ਭੈਣ ਸ਼ਿਮਲਾ ਵਿਚ ਛੁੱਟੀਆਂ ਮਨਾਉਣ ਤਾਂ ਆਉਂਦੇ ਹਨ ਪਰ ਇਹ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਨਹੀਂ ਗਏ। ਇਹ ਇਸ ਲਈ ਨਹੀਂ ਗਏ, ਕਿਉਂਕਿ ਉਹ ਆਪਣੇ ਵੋਟ ਬੈਂਕ ਤੋਂ ਡਰਦੇ ਹਨ। 'ਇੰਡੀਆ' ਗਠਜੋੜ ਵਾਲਿਆਂ ਕੋਲ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਹੈ। ਇਕ ਪੱਤਰਕਾਰ ਨੇ ਰਾਹੁਲ ਨੂੰ ਪੁੱਛਿਆ ਕਿ ਤੁਹਾਡਾ ਪ੍ਰਧਾਨ ਮੰਤਰੀ ਕੌਣ ਬਣੇਗਾ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਵਾਰੀ-ਵਾਰੀ ਨਾਲ 1-1 ਵਿਅਕਤੀ ਬਣੇਗਾ। ਸ਼ਾਹ ਨੇ ਕਿਹਾ ਕਿ ਰਾਹੁਲ ਬਾਬਾ ਇਹ ਪ੍ਰਚੂਨ ਦੀ ਦੁਕਾਨ ਨਹੀਂ ਹੈ, ਇਹ 140 ਕਰੋੜ ਲੋਕਾਂ ਦਾ ਦੇਸ਼ ਹੈ। ਇਸ ਚੋਣਾਂ ਵਿਚ ਇਕ ਪਾਸੇ ਹਰ 6 ਮਹੀਨੇ ਵਿਚ ਛੁੱਟੀਆਂ ਮਨਾਉਣ ਵਾਲੇ ਰਾਹੁਲ ਬਾਬਾ ਹਨ ਅਤੇ ਦੂਜੇ ਪਾਸੇ 23 ਸਾਲ ਤੋਂ ਦੀਵਾਲੀ ਦੀ ਵੀ ਛੁੱਟੀ ਲਏ ਬਿਨਾਂ ਫ਼ੌਜ ਦੇ ਜਵਾਨਾਂ ਨਾਲ ਸਰਹੱਦ 'ਤੇ ਮਠਿਆਈ ਖਾਣ ਵਾਲੇ ਨਰਿੰਦਰ ਮੋਦੀ ਜੀ ਹਨ।

ਇਹ ਵੀ ਪੜ੍ਹੋ- ਦਿੱਲੀ 'ਚ ਵੋਟਰਾਂ ਦੀਆਂ ਲੱਗੀਆਂ ਲਾਈਨਾਂ; ਰਾਸ਼ਟਰਪਤੀ ਮੁਰਮੂ, ਆਤਿਸ਼ੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਪਾਈ ਵੋਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News