ਅਮਿਤ ਸ਼ਾਹ ਨੇ ਗੁਜਰਾਤ ਦੇ ਸੋਮਨਾਥ ਮੰਦਰ ’ਚ ਕੀਤੀ ਪੂਜਾ

Saturday, Dec 02, 2023 - 06:49 PM (IST)

ਜੂਨਾਗੜ੍ਹ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਗੁਜਰਾਤ ਦੇ ਗਿਰ ਸੋਮਨਾਥ ਜ਼ਿਲੇ ਦੇ ਪ੍ਰਸਿੱਧ ਸੋਮਨਾਥ ਮੰਦਰ ’ਚ ਪੂਜਾ ਕੀਤੀ। ਉਨ੍ਹਾਂ ਗੁਜਰਾਤ ਦੇ ਸਾਬਕਾ ਮੰਤਰੀ ਸਵਰਗੀ ਦਿਵਯਕਾਂਤ ਨਾਨਾਵਤੀ ਦੀ ਯਾਦ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ।

ਉਨ੍ਹਾਂ ਨਾਨਾਵਤੀ ’ਤੇ ਲਿਖੀਆਂ ਲਿਖਤਾਂ ਦਾ ਸੰਗ੍ਰਹਿ ਰਿਲੀਜ਼ ਕੀਤਾ। ਸ਼ਾਹ ਨੇ 1950 ਦੇ ਦਹਾਕੇ ਵਿੱਚ ਜੂਨਾਗੜ੍ਹ ਵਿੱਚ ਇੱਕ ਕੌਂਸਲਰ ਅਤੇ ਸਥਾਨਕ ਮਿਉਂਸਪਲ ਕੌਂਸਲ ਦੇ ਪ੍ਰਧਾਨ ਵਜੋਂ ਅਤੇ 1962 ਤੇ 1972 ’ਚ ਜੂਨਾਗੜ੍ਹ ਤੋਂ ਵਿਧਾਇਕ ਵਜੋਂ ਨਾਨਾਵਤੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

PunjabKesari

ਸਵਰਗੀ ਨਾਨਾਵਤੀ ਕਾਂਗਰਸੀ ਵਿਧਾਇਕ ਸਨ ਜਿਨ੍ਹਾਂ ਨੇ ਚਿਮਨਭਾਈ ਪਟੇਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਕਾਨੂੰਨ, ਮਿਉਂਸਪਲ ਬਾਡੀਜ਼, ਟਾਊਨ ਪਲਾਨਿੰਗ ਅਤੇ ਸ਼ਹਿਰੀ ਵਿਕਾਸ ਦੇ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ। ਸ਼ਾਹ ਨੇ ਕਿਹਾ ਕਿ ਨਾਨਾਵਤੀ ਨੇ ਨਾ ਸਿਰਫ ਜੂਨਾਗੜ੍ਹ, ਸਗੋਂ ਗੁਜਰਾਤ ਲਈ ਵੀ ਬਹੁਤ ਯੋਗਦਾਨ ਦਿੱਤਾ। ਗ੍ਰਹਿ ਮੰਤਰੀ ਨੇ ਨਾਨਾਵਤੀ ਦੇ ਪੁੱਤਰ ਅਤੇ ਹਾਈ ਕੋਰਟ ਦੇ ਸੀਨੀਅਰ ਵਕੀਲ ਨਿਰੂਪਮ ਨਾਨਾਵਤੀ ਦਾ ਵੀ ਜ਼ਿਕਰ ਕੀਤਾ, ਜਿਸ ਨੇ ਸ਼ਾਹ ਦੇ ਵਕੀਲ ਵਜੋਂ ਵੀ ਕੰਮ ਕੀਤਾ ਸੀ ਜਦੋਂ ਉਹ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੇਸ ਵਿੱਚ ਜੇਲ੍ਹ ਵਿੱਚ ਬੰਦ ਸਨ।

PunjabKesari

ਸ਼ਾਹ ਨੇ 2010 ਦੀ ਘਟਨਾ ਨੂੰ ਯਾਦ ਕੀਤਾ, ਜਦੋਂ ਉਸ ਨੂੰ ਸੋਹਰਾਬੂਦੀਨ ਸ਼ੇਖ ਕਥਿਤ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਜਾਂਚ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ।


Rakesh

Content Editor

Related News