ਮੁੰਬਈ ''ਚ ਅਮਿਤ ਸ਼ਾਹ ਨੇ ਕਰ ''ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ ''ਸੇਵਾ ਸੰਕਲਪ ਅਭਿਆਨ''

Sunday, Sep 13, 2026 - 05:48 PM (IST)

ਮੁੰਬਈ ''ਚ ਅਮਿਤ ਸ਼ਾਹ ਨੇ ਕਰ ''ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ ''ਸੇਵਾ ਸੰਕਲਪ ਅਭਿਆਨ''

ਮੁੰਬਈ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਤੋਂ ਅਗਲੇ ਇੱਕ ਮਹੀਨੇ ਤੱਕ ਦੇਸ਼ ਭਰ ਵਿੱਚ 'ਸੇਵਾ ਸੰਕਲਪ ਅਭਿਆਨ' ਚਲਾਇਆ ਜਾਵੇਗਾ। ਇਹ ਅਭਿਆਨ 17 ਸਤੰਬਰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗਾ। ਇਸ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ (BJP), ਐਨਡੀਏ (NDA) ਦੇ ਸਹਿਯੋਗੀ ਦਲ ਅਤੇ ਵੱਖ-ਵੱਖ ਸੰਗਠਨ ਮਿਲ ਕੇ ਦੇਸ਼ ਦੇ ਹਰ ਜ਼ਿਲ੍ਹੇ, ਲੋਕ ਸਭਾ, ਵਿਧਾਨ ਸਭਾ ਖੇਤਰ ਅਤੇ ਬੂਥ ਪੱਧਰ ਤੱਕ ਜਨਤਾ ਤੱਕ ਪਹੁੰਚ ਕਰਨਗੇ।
 ਅਮਿਤ ਸ਼ਾਹ ਨੇ ਦੱਸਿਆ ਕਿ ਇਸ ਵਾਰ ਦਾ ਅਭਿਆਨ ਬਹੁਤ ਵਿਸ਼ੇਸ਼ ਹੈ, ਕਿਉਂਕਿ 7 ਅਕਤੂਬਰ 2026 ਨੂੰ ਪੀਐਮ ਮੋਦੀ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਜਨਤਕ ਸੇਵਾ ਦੇ 25 ਸਾਲ ਪੂਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਹੁਤ ਘੱਟ ਨੇਤਾ ਅਜਿਹੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ 25 ਸਾਲਾਂ ਤੱਕ ਰਾਸ਼ਟਰ ਕਲਿਆਣ ਅਤੇ ਜਨਸੇਵਾ ਦਾ ਰਿਕਾਰਡ ਬਣਾਇਆ ਹੋਵੇ।
ਗ੍ਰਹਿ ਮੰਤਰੀ ਨੇ ਕਿਹਾ ਕਿ 2014 ਤੋਂ 2026 ਦੇ ਦੌਰਾਨ ਦੇਸ਼ ਵਿੱਚ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੀ ਥਾਂ 'ਕੰਮਕਾਜ 'ਤੇ ਆਧਾਰਿਤ ਰਾਜਨੀਤੀ' ਨੇ ਲੈ ਲਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ 'ਫ੍ਰੈਜਾਈਲ ਫਾਈਵ' ਦੀ ਸ਼੍ਰੇਣੀ 'ਚੋਂ ਨਿਕਲ ਕੇ ਦੁਨੀਆ ਦੀਆਂ ਟੌਪ 5 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਇਆ ਹੈ ਅਤੇ 7.8 ਫੀਸਦੀ ਦੀ ਜੀਡੀਪੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਧਾਰਾ 370, ਨਕਸਲਵਾਦ ਅਤੇ ਪੂਰਬ-ਉੱਤਰ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਅਤੇ 'ਇੰਡੀਆ ਫਰਸਟ' ਦੀ ਵਿਦੇਸ਼ ਨੀਤੀ 'ਤੇ ਵੀ ਜ਼ੋਰ ਦਿੱਤਾ।
 


author

Shubam Kumar

Content Editor

Related News