ਸਰਹੱਦ ਦੀ ਰੱਖਿਆ ਲਈ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਕੀਤੀ ਜਾ ਰਹੀ ਹੈ ਤਾਇਨਾਤ : ਅਮਿਤ ਸ਼ਾਹ

Monday, Apr 07, 2025 - 06:05 PM (IST)

ਸਰਹੱਦ ਦੀ ਰੱਖਿਆ ਲਈ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਕੀਤੀ ਜਾ ਰਹੀ ਹੈ ਤਾਇਨਾਤ : ਅਮਿਤ ਸ਼ਾਹ

ਜੰਮੂ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਤਾਇਨਾਤ ਕਰ ਰਹੀ ਹੈ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਸਰਹੱਦ ਦੇ ਆਲੇ-ਦੁਆਲੇ ਸੁਰੰਗਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਕਠੁਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਸਰਹੱਦੀ ਚੌਕੀ ਵਿਨੈ ਦੇ ਆਪਣੇ ਦੌਰੇ ਦੌਰਾਨ ਬੀਐੱਸਐੱਫ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਫੋਰਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਚੁਣੌਤੀਪੂਰਨ ਸਥਿਤੀਆਂ 'ਚ ਆਪਣੇ ਫਰਜ਼ ਨਿਭਾਉਣ ਲਈ ਜਵਾਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ,"ਅਸੀਂ ਸਰਹੱਦਾਂ 'ਤੇ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਤਾਇਨਾਤ ਕਰ ਰਹੇ ਹਾਂ, ਜਿਸ ਦੇ 2 ਮਾਡਲ ਹਨ... ਜੇਕਰ (ਦੁਸ਼ਮਣ ਪੱਖ ਤੋਂ) ਕੁਝ ਹੁੰਦਾ ਹੈ, ਤਾਂ ਤੁਸੀਂ ਤੁਰੰਤ ਜਵਾਬ ਦੇਣ ਦੇ ਸਕੋਗੇ।"

ਸ਼ਾਹ ਨੇ ਕਿਹਾ ਕਿ ਤਕਨਾਲੋਜੀ ਪਹੁੰਚਯੋਗਤਾ ਵਧਾਉਣ 'ਚ ਵੀ ਮਦਦ ਮਿਲੇਗੀ। ਗ੍ਰਹਿ ਮੰਤਰੀ ਨੇ ਕਿਹਾ,''ਨਾਲ ਹੀ ਭੂਮੀਗਤ ਸੁਰੰਗਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਤਕਨੀਕੀ ਤਰੀਕੇ ਵੀ ਅਪਣਾਏ  ਜਾਣਗੇ।'' ਉਨ੍ਹਾਂ ਨੇ ਪੂਰੇ ਸਾਲ ਸਰਹੱਦਾਂ ਦੀ ਰਾਖੀ ਕਰਨ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ,''ਅਸਲੀ ਚੁਣੌਤੀ ਉਦੋਂ ਸਮਝ ਆਉਂਦੀ ਹੈ, ਜਦੋਂ ਕੋਈ ਉਸ ਸਥਾਨ ਦਾ ਦੌਰਾ ਕਰਦਾ ਹੈ।'' ਕੇਂਦਰੀ ਮੰਤਰੀ ਨੇ ਕਿਹਾ,''ਠੰਡ, ਮੀਂਹ ਜਾਂ ਭਿਆਨਕ ਗਰਮੀ 'ਚ ਜਦੋਂ ਤਾਪਮਾਨ 45 ਡਿਗਰੀ ਸੈਲਸੀਅਸ ਪਾਰ ਕਰ ਜਾਂਦਾ ਹੈ ਤਾਂ ਤੁਸੀਂ ਦੁਸ਼ਮਣ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦੇ ਹੋਏ ਮੋਹਰੀ ਚੌਕੀਆਂ 'ਤੇ 365 ਦਿਨ ਅਤੇ 24 ਘੰਟੇ ਤਾਇਨਾਤ ਰਹਿੰਦੇ ਹਨ।'' ਉਨ੍ਹਾਂ ਕਿਹਾ,''ਬੀਐੱਸਐੱਫ ਦਾ ਇਤਿਹਾਸ ਉੱਜਵਲ ਹੈ ਅਤੇ ਪੂਰਾ ਦੇਸ਼ ਰਾਸ਼ਟਰ ਦੀ ਰੱਖਿਆ 'ਚ ਉਨ੍ਹਾਂ ਦੀ ਭੂਮਿਕਾ ਜਾਣਦਾ ਹੈ।'' ਸ਼ਾਹ ਨੇ ਕਿਹਾ ਕਿ ਪਾਕਿਸਤਾਨ ਨਾਲ ਪਿਛਲੀਆਂ ਜੰਗਾਂ 'ਚ ਯੋਗਦਾਨ ਫ਼ੌਜ ਦੇ ਬਰਾਬਰ ਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News