''ਕਸ਼ਮੀਰ ''ਤੇ ਸ਼ਾਹ ਦਾ ਬਿਆਨ ਵੱਖਵਾਦ ਨੂੰ ਭੜਕਾਉਣ ਵਾਲਾ, ਛੇਤੀ ਹੋਣ ਵਿਧਾਨ ਸਭਾ ਚੋਣਾਂ''

06/29/2019 5:05:06 PM

ਨਵੀਂ ਦਿੱਲੀ (ਭਾਸ਼ਾ)—  ਮਾਕਪਾ ਨੇ ਜੰਮੂ-ਕਸ਼ਮੀਰ ਵਿਚ ਰਾਸ਼ਟਰਪਤੀ ਸ਼ਾਸਨ ਦਾ ਸਮਾਂ ਵਧਾਏ ਜਾਣ ਸੰਬੰਧੀ ਸੰਸਦ 'ਚ ਪੇਸ਼ ਪ੍ਰਸਤਾਵ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਸੂਬੇ ਦੇ ਲੋਕਾਂ 'ਚ ਵੱਖਵਾਦੀ ਭਾਵਨਾ ਵਧਾਉਣ ਵਾਲਾ ਦੱਸਿਆ। ਪਾਰਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਵਿਚ ਸ਼ਾਂਤੀ ਬਹਾਲੀ ਲਈ ਸਾਰੇ ਪੱਖਾਂ ਨਾਲ ਗੱਲਬਾਤ ਸ਼ੁਰੂ ਕਰ ਕੇ ਵਿਧਾਨ ਸਭਾ ਚੋਣਾਂ ਛੇਤੀ ਕਰਵਾਈਆਂ ਜਾਣ। ਮਾਕਪਾ ਮੁਤਾਬਕ ਲੋਕ ਸਭਾ ਵਿਚ ਸੱਤਾਪੱਖ ਦੇ ਪ੍ਰਸਤਾਵ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਸ਼ਾਹ ਨੇ ਜੋ ਬਿਆਨ ਦਿੱਤਾ ਹੈ, ਉਸ ਨਾਲ ਨਾ ਸਿਰਫ ਉੱਥੋਂ ਦੇ ਲੋਕਾਂ ਵਿਚ ਵੱਖਵਾਦ ਵਧੇਗਾ, ਸਗੋਂ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੀ ਉੱਚਿਤ ਨਹੀਂ ਹੈ। ਦੱਸਣਯੋਗ ਹੈ ਕਿ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਵਿਚ ਰਾਸ਼ਟਰਪਤੀ ਸ਼ਾਸਨ ਦਾ ਸਮਾਂ 6 ਮਹੀਨੇ ਹੋਰ ਵਧਾਉਣ ਵਾਲੇ ਪ੍ਰਸਤਾਵ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਚਰਚਾ ਕੀਤੀ। ਸ਼ਾਹ ਨੇ ਸੂਬੇ 'ਚ ਵੱਖਵਾਦੀ ਤਾਕਤਾਂ ਨੂੰ ਸ਼ਰਨ ਦੇਣ ਵਾਲੇ ਤੱਤਾਂ ਨੂੰ ਸੰਦੇਸ਼ 'ਚ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਡਰ ਅਤੇ ਅੱਤਵਾਦ ਦਾ ਰਸਤਾ ਛੱਡਣਾ ਹੀ ਹੋਵੇਗਾ। ਸਰਕਾਰ ਇਸ ਲਈ ਕੋਈ ਵੀ ਕਾਰਗਰ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ। 

ਮਾਕਪਾ ਪਾਰਟੀ ਨੇ ਕਿਹਾ ਕਿ ਜੇਕਰ ਜੰਮੂ-ਕਸ਼ਮੀਰ ਵਿਚ ਲੋਕ ਸਭਾ ਚੋਣਾਂ ਕਰਾਉਣ ਲਈ ਉਪਯੁਕਤ ਮਾਹੌਲ ਸੀ ਤਾਂ ਫਿਰ ਇਕ ਸਮਾਨ ਹਲਾਤਾਂ 'ਚ ਵਿਧਾਨ ਸਭਾ ਚੋਣਾਂ ਕਰਾਉਣ ਤੋਂ ਰੋਕਣ ਵਾਲੀ ਦਲੀਲ ਸਮਝ ਤੋਂ ਪਰ੍ਹੇ ਹੈ। ਪਾਰਟੀ ਨੇ ਅੱਗੇ ਕਿਹਾ ਕਿ ਸਾਰੇ ਸਿਆਸੀ ਦਲ ਜੰਮੂ-ਕਸ਼ਮੀਰ ਵਿਚ ਤੁਰੰਤ ਵਿਧਾਨ ਸਭਾ ਚੋਣਾਂ ਕਰਾਉਣ ਦੀ ਮੰਗ ਕਰਦੇ ਹੋਏ ਕਹਿ ਚੁੱਕੇ ਹਨ। ਸ਼ਾਹ ਦੀ ਬਤੌਰ ਗ੍ਰਹਿ ਮੰਤਰੀ, ਜੰਮੂ-ਕਸ਼ਮੀਰ ਦੀ ਪਹਿਲੀ ਯਾਤਰਾ ਦੌਰਾਨ ਕਿਸੇ ਸਿਆਸੀ ਦਲ ਦੇ ਨੇਤਾ ਨਾਲ ਮੁਲਾਕਾਤ ਨਾ ਕਰਨ 'ਤੇ ਵੀ ਇਤਰਾਜ਼ ਜ਼ਾਹਰ ਕੀਤਾ। ਪਾਰਟੀ ਨੇ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵੀ ਛੇਤੀ ਕਰਾਉਣ ਲਈ ਸਰਕਾਰ ਨੂੰ ਬੇਨਤੀ ਕੀਤੀ।


Tanu

Content Editor

Related News