ਮਾਤਾ ਵੈਸ਼ਨੋ ਦੇਵੀ ਮੰਦਰ ਦੇ ਮੁੱਖ ਪੁਜਾਰੀ ਅਮੀਰ ਚੰਦ ਦਾ ਦਿਹਾਂਤ, ਉੱਪ ਰਾਜਪਾਲ ਨੇ ਜਤਾਇਆ ਦੁੱਖ

Saturday, May 21, 2022 - 05:15 PM (IST)

ਮਾਤਾ ਵੈਸ਼ਨੋ ਦੇਵੀ ਮੰਦਰ ਦੇ ਮੁੱਖ ਪੁਜਾਰੀ ਅਮੀਰ ਚੰਦ ਦਾ ਦਿਹਾਂਤ, ਉੱਪ ਰਾਜਪਾਲ ਨੇ ਜਤਾਇਆ ਦੁੱਖ

ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਮੁੱਖ ਪੁਜਾਰੀ ਅਮੀਰ ਚੰਦ ਦਾ ਸ਼ਨੀਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 85 ਸਾਲਾ ‘ਪ੍ਰਥਮ ਪੁਜਾਰੀ’ ਦੀ ਉਨ੍ਹਾਂ ਦੇ ਕਟੜਾ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਲਗੰਗਾ ’ਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: ਖ਼ਰਾਬ ਮੌਸਮ ਵਿਚਾਲੇ ਬਚਾਅ ਮੁਹਿੰਮ ਜਾਰੀ, ਸੁਰੰਗ ਦੇ ਮਲਬੇ ਹੇਠਾਂ ਅਜੇ ਵੀ ਫਸੇ 9 ਮਜ਼ਦੂਰ

PunjabKesari

ਉੱਪ ਰਾਜਪਾਲ ਅਤੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਪ੍ਰਧਾਨ ਮਨੋਜ ਸਿਨਹਾ ਨੇ ਪੁਜਾਰੀ ਦੇ ਦਿਹਾਂਤ ’ਤੇ ਦੁੱਖ ਜ਼ਾਹਰ ਕੀਤਾ। ਸਿਨਹਾ ਨੇ ਟਵੀਟ ’ਚ ਕਿਹਾ, ‘‘ਮਾਤਾ ਵੈਸ਼ਨੋ ਦੇਵੀ ਜੀ ਦੇ ਮੁੱਖ ਪੁਜਾਰੀ ਅਮੀਰ ਚੰਦ ਜੀ ਦੇ ਦਿਹਾਂਤ ਦੀ ਖ਼ਬਰ ਬਹੁਤ ਦੁਖ਼ਦ ਹੈ। ਮੈਂ ਉਨ੍ਹਾਂ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ। ਪਰਿਵਾਰ ਪ੍ਰਤੀ ਮੇਰੀ ਹਮਦਰਦੀ ਹੈ। ਭਗਵਾਨ ਨੂੰ ਪ੍ਰਾਰਥਨਾ ਹੈ ਕਿ ਪਵਿੱਤਰ ਆਤਮਾ ਨੂੰ ਆਪਣੇ ਸ਼ਰਨਾਂ  ’ਚ ਸਥਾਨ ਦੇਵੇ। ਓਮ ਸ਼ਾਂਤੀ।’’

ਇਹ ਵੀ ਪੜ੍ਹੋ- ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼


author

Tanu

Content Editor

Related News