ਮੋਦੀ ਨੇ ਨਿਊਜ਼ੀਲੈਂਡ 'ਤੇ ਆਰਮੇਨੀਆ ਦੇ ਆਪਣੇ ਹਮਰੁਤਬਾ ਨਾਲ ਕੀਤੀ ਵਾਰਤਾ
Thursday, Sep 26, 2019 - 01:25 PM (IST)

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— 74ਵੇਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ 'ਤੇ ਨਿਊਯਾਰਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਮੇਨੀਆ ਦੇ ਉਨ੍ਹਾਂ ਦੇ ਹਮਰੁਤਬਾ ਨਿਕੋਲ ਪਸ਼ੀਨਯਾਨ ਨਾਲ ਮੁਲਾਕਾਤ ਹੋਈ। ਵਾਰਤਾ ਦੌਰਾਨ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਅਤੇ ਵਿਭਿੰਨ ਖੇਤਰਾਂ ਦੇ ਇਲਾਵਾ ਵਪਾਰ ਅਤੇ ਸੱਭਿਆਚਾਰਕ ਖੇਤਰ ਵਿਚ ਹਿੱਸੇਦਾਰੀ ਨੂੰ ਮਜ਼ਬੂਤ ਕਰਨ 'ਤੇ ਚਰਚਾ ਹੋਈ। ਪਸ਼ੀਨਯਾਨ ਨੇ ਪੀ.ਐੱਮ. ਮੋਦੀ ਨੂੰ ਆਰਮੇਨੀਆ ਆਉਣ ਦਾ ਦਾ ਸੱਦਾ ਵੀ ਦਿੱਤਾ।ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨਾਲ ਵੀ ਮੁਲਾਕਾਤ ਕੀਤੀ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੀ.ਐੱਮ. ਮੋਦੀ ਨੇ ਸੁਰੱਖਿਆ ਪਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਲਗਾਤਾਰ ਸਮਰਥਨ ਕਰਨ ਲਈ ਪਸ਼ੀਨਯਾਨ ਦਾ ਧੰਨਵਾਦ ਕੀਤਾ। ਦੋਹਾਂ ਦੇਸ਼ਾਂ ਵਿਚ ਵਪਾਰ ਅਤੇ ਨਿਵੇਸ਼ ਨੂੰ ਵਧਾਉਣ 'ਤੇ ਚਰਚਾ ਹੋਈ। ਮੋਦੀ ਨੇ ਆਰਮੇਨੀਆ ਦੇ ਆਈ.ਟੀ. ਖੇਤੀਬਾੜੀ ਪ੍ਰੋਸੈਸਿੰਗ, ਟੂਰਿਜ਼ਮ ਤੇ ਆਰਮੇਨੀਆ ਦੇ ਹੋਰ ਖੇਤਰਾਂ ਵਿਚ ਮੌਕਿਆਂ ਦੀ ਖੋਜ ਲਈ ਭਾਰਤੀ ਕੰਪਨੀਆਂ ਦੀ ਦਿਲਚਸਪੀ ਦਾ ਵੀ ਜ਼ਿਕਰ ਕੀਤਾ।
ਪੀ.ਐੱਮ. ਮੋਦੀ ਨੇ ਭਾਰਤ ਅਤੇ ਯੂਰੇਸ਼ੀਅਨ ਇਕੋਨੌਮਿਕ ਯੂਨੀਅਨ ਵਿਚ ਜਲਦੀ ਵਪਾਰ ਵਿਵਸਥਾ ਦੀ ਸਮਾਪਤੀ ਲਈ ਆਰਮੇਨੀਆ ਦਾ ਸਮਰਥਨ ਮੰਗਿਆ। ਭਾਰਤ ਅਤੇ ਈ.ਯੂ. ਜਲਦੀ ਹੀ ਇਸ ਸੰਬੰਧ ਵਿਚ ਵਾਰਤਾ ਕਰਨ 'ਤੇ ਰਾਜ਼ੀ ਹਨ। ਮੋਦੀ ਨੇ ਆਰਮੇਨੀਆ ਦੇ ਹਿੱਤ ਅਤੇ ਲੋੜਾਂ ਮੁਤਾਬਕ ਭਾਰਤ ਦੀ ਵਿਕਾਸ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਦੀ ਪੇਸ਼ਕਸ਼ ਕੀਤੀ। ਇੱਥੇ ਦੱਸ ਦਈਏ ਕਿ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ ਦੇ ਤਹਿਤ ਸਿਖਲਾਈ ਪ੍ਰੋਗਰਾਮਾਂ ਜ਼ਰੀਏ ਵੱਡੀ ਗਿਣਤੀ ਵਿਚ ਆਰਮੇਨਾਈਆਂ ਨੂੰ ਲਾਭ ਹਾਸਲ ਹੋਇਆ ਹੈ।