ਇਲਾਹਾਬਾਦ ਯੂਨੀਵਰਸਿਟੀ ਦੇ ਵੀਸੀ ਤੇ 5 ਹੋਰ ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ

Thursday, Jan 02, 2020 - 04:42 PM (IST)

ਇਲਾਹਾਬਾਦ ਯੂਨੀਵਰਸਿਟੀ ਦੇ ਵੀਸੀ ਤੇ 5 ਹੋਰ ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ

ਪ੍ਰਯਾਗਰਾਜ— ਇਲਾਹਾਬਾਦ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ (ਵਾਈਸ ਚਾਂਸਲਰ) ਰਤਨ ਲਾਲਾ ਹਾਂਗਲੂ ਸਮੇਤ 5 ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਸੰਸਥਾ ਦੇ ਲਗਭਗ ਸਾਰੇ ਹੋਸਟਲ ਵਾਰਡਨ ਨੇ ਆਪਣੇ-ਆਪਣੇ ਤਿਆਗ ਪੱਤਰ ਦੀ ਪੇਸ਼ਕਸ਼ ਕੀਤੀ ਹੈ। ਯੂਨੀਵਰਸਿਟੀ ਦੇ ਜਨਸੰਪਰਕ ਅਧਿਕਾਰੀ ਡਾਕਟਰ ਚਿਤਰੰਜਨ ਕੁਮਾਰ ਨੇ ਦੱਸਿਆ,''ਲਗਭਗ ਸਾਰੇ ਹੋਸਟਲ ਵਾਰਡਨ ਵੀ ਅਸਤੀਫੇ ਦੀ ਪੇਸ਼ਕਸ਼ ਕਰਨ ਜਾ ਰਹੇ ਹਨ। ਅੱਜ ਸਵੇਰੇ 8-10 ਹੋਸਟਲ ਵਾਰਡਨ ਨਾਲ ਮੇਰੀ ਗੱਲ ਹੋਈ ਹੈ, ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ। ਇਨ੍ਹਾਂ 'ਚੋਂ ਗਰਲਜ਼ ਅਤੇ ਬੁਆਏਜ਼ ਹੋਸਟਲ ਦੇ ਵਾਰਡਨ ਸ਼ਾਮਲ ਹਨ। ਯੂਨੀਵਰਸਿਟੀ 'ਚ ਬਾਹਰੀ ਦਖਲਅੰਦਾਜ਼ੀ ਵਧ ਗਈ ਹੈ ਅਤੇ ਇਹ ਸੰਸਥਾ ਦੀ ਖੁਦਮੁਖਤਿਆਰੀ ਨਾਲ ਜੁੜਿਆ ਮਾਮਲਾ ਹੈ।''

ਦੱਸਣਯੋਗ ਹੈ ਕਿ ਇਲਾਹਾਬਾਦ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਰਤਨ ਲਾਲ ਹਾਂਗਲੂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਰਮਿਆਨ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਂਗਲੂ ਨੇ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਅਤੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਭੇਜਿਆ।


author

DIsha

Content Editor

Related News