ਬੱਚਿਆਂ ਦੀਆਂ ਲੱਗੀਆਂ ਮੌਜਾਂ; ਇਸ ਦਿਨ ਸਾਰੇ ਸਕੂਲਾਂ ਦੀ ਰਹੇਗੀ ਛੁੱਟੀ

Saturday, Nov 09, 2024 - 02:27 PM (IST)

ਬੱਚਿਆਂ ਦੀਆਂ ਲੱਗੀਆਂ ਮੌਜਾਂ; ਇਸ ਦਿਨ ਸਾਰੇ ਸਕੂਲਾਂ ਦੀ ਰਹੇਗੀ ਛੁੱਟੀ

ਹਰਿਆਣਾ- ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਖੁਸ਼ਖ਼ਬਰੀ ਹੈ। ਇਹ ਖੁਸ਼ਖ਼ਬਰੀ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਲਈ ਹੈ। ਦਰਅਸਲ ਸਿੱਖਿਆ ਵਿਭਾਗ ਵਲੋਂ ਇਕ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਅੱਜ ਯਾਨੀ ਕਿ 9 ਨਵੰਬਰ ਨੂੰ ਲਾਗੂ ਹੋਇਆ। ਹਰਿਆਣਾ ਵਿਚ ਹਰ ਦੂਜੇ ਸ਼ਨੀਵਾਰ ਨੂੰ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੀ ਛੁੱਟੀ ਰਹੇਗੀ।

ਇਹ ਵੀ ਪੜ੍ਹੋ- ਅਨੋਖਾ ਮਾਮਲਾ; ਲੱਕੀ ਕਾਰ ਦੀ 'ਸਮਾਧੀ' ਲਈ ਕਿਸਾਨ ਨੇ ਖਰਚੇ 4 ਲੱਖ ਰੁਪਏ

ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਵਲੋਂ ਹੁਕਮ ਵਿਚ ਕਿਹਾ ਗਿਆ ਹੈ ਕਿ ਇਹ ਵੇਖਣ ਵਿਚ ਆਉਂਦਾ ਹੈ ਕਿ ਗਜ਼ਟਿਡ, ਸਥਾਨਕ ਜਾਂ ਹੋਰ ਐਲਾਨੀਆਂ ਛੁੱਟੀਆਂ ਦੌਰਾਨ ਕੁਝ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਲਈ ਸਕੂਲ ਬੁਲਾਉਂਦੇ ਹਨ, ਜੋ ਕਿ ਗਲਤ ਹੈ। ਇਸ ਲਈ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਕਿਸੇ ਵੀ ਗਤੀਵਿਧੀ ਲਈ ਸਕੂਲ ਨਾ ਬੁਲਾਇਆ ਜਾਵੇ।

ਇਹ ਵੀ ਪੜ੍ਹੋ- ਬੰਦੇ ਨਹੀਂ ਲੈ ਸਕਣਗੇ ਔਰਤਾਂ ਦਾ ਨਾਪ, ਮਹਿਲਾ ਕਮਿਸ਼ਨ ਨੇ ਜਾਰੀ ਕੀਤੇ ਸਖ਼ਤ ਹੁਕਮ

PunjabKesari

ਜੇਕਰ ਕੋਈ ਸਕੂਲ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਮਾਮਲਾ ਵਿਭਾਗੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਜੋ ਵੀ ਕਾਰਵਾਈ ਕੀਤੀ ਜਾਵੇਗੀ, ਇਸ ਲਈ ਸਕੂਲ ਮੁਖੀ ਜਾਂ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ- BSNL ਨੇ ਲਾਂਚ ਕੀਤਾ 365 ਦਿਨਾਂ ਦਾ ਸਭ ਤੋਂ ਸਸਤਾ ਰਿਚਾਰਜ ਪਲਾਨ


author

Tanu

Content Editor

Related News