ਦਿੱਲੀ : ਫਿਰ ਵਧਿਆ ਯਮੁਨਾ ’ਚ ਪਾਣੀ ਦਾ ਪੱਧਰ, ਪਹਾੜਾਂ ’ਚ ਮੀਂਹ ਮਗਰੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਨਦੀ

Wednesday, Aug 16, 2023 - 04:56 AM (IST)

ਦਿੱਲੀ : ਫਿਰ ਵਧਿਆ ਯਮੁਨਾ ’ਚ ਪਾਣੀ ਦਾ ਪੱਧਰ, ਪਹਾੜਾਂ ’ਚ ਮੀਂਹ ਮਗਰੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਨਦੀ

ਨਵੀਂ ਦਿੱਲੀ—ਪਹਾੜਾਂ ’ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਿੱਲੀ ’ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ 204.50 ਮੀਟਰ ਦੇ ਚਿਤਾਵਨੀ ਪੁਆਇੰਟ ਨੂੰ ਪਾਰ ਕਰ ਗਿਆ ਹੈ। ਕੇਂਦਰੀ ਜਲ ਆਯੋਗ ਦੀ ਵੈੱਬਸਾਈਟ ਮੁਤਾਬਕ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ ਸੋਮਵਾਰ ਦੁਪਹਿਰ 3 ਵਜੇ 203.48 ਮੀਟਰ ਤੋਂ ਵਧ ਕੇ ਮੰਗਲਵਾਰ ਸ਼ਾਮ 6 ਵਜੇ 204.94 ਮੀਟਰ ਹੋ ਗਿਆ। ਰਾਤ 8 ਵਜੇ ਤੱਕ ਪਾਣੀ ਦਾ ਪੱਧਰ 205.12 ਮੀਟਰ ਤੱਕ ਪਹੁੰਚ ਗਿਆ। ਮੌਜੂਦਾ ਪਾਣੀ ਦਾ ਪੱਧਰ 205.39 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : Bhakra Dam ’ਚੋਂ ਪਾਣੀ ਛੱਡਣ ਕਾਰਨ ਬਣੇ ਹੜ੍ਹ ਵਰਗੇ ਹਾਲਾਤ, ਇਸ ਜ਼ਿਲ੍ਹੇ ਨੇ ਮੰਗੀ ਆਰਮੀ ਤੇ ਹੈਲੀਕਾਪਟਰ !

ਨਦੀ ਦੇ ਕਿਨਾਰੇ ਨੀਵੇਂ ਇਲਾਕਿਆਂ ’ਚ ਆ ਸਕਦੈ ਹੜ੍ਹ 

ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ’ਚ ਹਥਿਨੀਕੁੰਡ ਬੈਰਾਜ ’ਤੇ ਵਹਾਅ 30,153 ਕਿਊਸਿਕ ਦਰਜ ਕੀਤਾ ਗਿਆ, ਜਿਸ ਨੂੰ ਮਾਨਸੂਨ ਦੇ ਮੌਸਮ ਦੌਰਾਨ ਦਰਮਿਆਨਾ ਮੰਨਿਆ ਜਾਂਦਾ ਹੈ। ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਨਦੀ ਦੇ ਕਿਨਾਰੇ ਨੀਵੇਂ ਇਲਾਕੇ ਡੁੱਬ ਸਕਦੇ ਹਨ ਪਰ ਸਥਿਤੀ ਦੇ ਗੰਭੀਰ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : Apple ਨੇ ਯੂਜ਼ਰਜ਼ ਨੂੰ iPhone ਨੂੰ ਰਾਤ ਭਰ ਚਾਰਜ ਕਰਨ ਦੇ ਖ਼ਤਰਿਆਂ ਬਾਰੇ ਦਿੱਤੀ ਚਿਤਾਵਨੀ

ਹਿਮਾਚਲ ਪ੍ਰਦੇਸ਼ ’ਚ ਐਤਵਾਰ ਤੋਂ ਭਾਰੀ ਬਾਰਿਸ਼ 

ਹਿਮਾਚਲ ਪ੍ਰਦੇਸ਼ ’ਚ ਐਤਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਨੂੰ ਜੁਲਾਈ ਦੇ ਅੱਧ ਵਿਚ ਦਿੱਲੀ ਨੂੰ ਬੇਮਿਸਾਲ ਪਾਣੀ ਭਰਨ ਅਤੇ ਹੜ੍ਹਾਂ ਨਾਲ ਨਜਿੱਠਣਾ ਪਿਆ ਸੀ। ਇੰਨਾ ਹੀ ਨਹੀਂ, 13 ਜੁਲਾਈ ਨੂੰ ਨਦੀ ਦਾ ਪਾਣੀ 208.66 ਮੀਟਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ।

ਹੜ੍ਹ ਕਾਰਨ ਕਰੋੜਾਂ ਦਾ ਨੁਕਸਾਨ

ਦਿੱਲੀ ’ਚ ਹੜ੍ਹ ਕਾਰਨ 27,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਹੜ੍ਹ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਨਦੀ 10 ਜੁਲਾਈ ਤੋਂ ਲਗਾਤਾਰ 8 ਦਿਨਾਂ ਤੱਕ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿੰਦੀ ਰਹੀ। ਦਿੱਲੀ ਵਿਚ ਯਮੁਨਾ ਦੇ ਨੇੜੇ ਨੀਵੇਂ ਇਲਾਕਿਆਂ ਵਿਚ ਲਗਭਗ 41,000 ਲੋਕ ਰਹਿੰਦੇ ਹਨ। ਇਨ੍ਹਾਂ ਖੇਤਰਾਂ ਨੂੰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।


author

Manoj

Content Editor

Related News