ਮਹਾਰਾਸ਼ਟਰ : ''ਬਾਗੀ ਭਤੀਜਾ'' ਮੁੜ ਆਇਆ ਘਰ, ਚਾਚਾ ਦੇ ਸਕਦੇ ਹਨ ਪਾਰਟੀ ''ਚ ਵੱਡੀ ਜ਼ਿੰਮੇਵਾਰੀ

11/27/2019 7:38:38 PM

ਮੁੰਬਈ — ਵੀਰਵਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਅਜੀਤ ਪਵਾਰ ਨੂੰ ਮੁੜ ਵਿਧਾਇਕ ਦਲ ਦਾ ਨੇਤਾ ਬਣਾ ਸਕਦੀ ਹੈ। ਇਹ ਜਾਣਕਾਰੀ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਦੇ ਸੂਤਰਾਂ ਨੇ ਦਿੱਤੀ। ਪਾਰਟੀ ਦੇ ਸੂਤਰ ਨੇ ਕਿਹਾ ਕਿ ਰਾਕਾਂਪਾ ਵਿਧਾਇਕ ਦਲ ਦੀ ਬੈਠਕ ਬੁੱਧਵਾਰ ਸ਼ਾਮ ਨੂੰ ਹੋਣ ਦੀ ਸੰਭਾਵਨਾ ਹੈ। ਚਾਚਾ ਸ਼ਰਦ ਪਵਾਰ ਤੇ ਭਤੀਜਾ ਅਜੀਤ ਪਵਾਰ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਰਾਕਾਂਪਾ ਅਜੀਤ ਪਵਾਰ ਦੀ ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਕਰਨਾ ਚਾਹੁੰਦੀ ਹੈ। ਇਹ ਹਾਲਾਂਕਿ ਸਪੱਸ਼ਟ ਨਹੀਂ ਹੈ ਕਿ ਅਜੀਤ ਪਵਾਰ ਉਪ ਮੁੱਖ ਮੰਤਰੀ ਹੋਣਗੇ ਜਾਂ ਉਨ੍ਹਾਂ ਨੂੰ ਕੋਈ ਮੰਤਰਾਲਾ ਦਿੱਤਾ ਜਾਵੇਗਾ।

ਅਜੀਤ ਪਵਾਰ ਵੱਲੋਂ ਬਾਗੀ ਰਵੱਈਆ ਅਪਣਾਉਣ ਤੋਂ ਬਾਅਦ ਉਨ੍ਹਾਂ ਨੇ ਰਾਕਾਂਪਾ ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਜਯੰਤ ਪਾਟਿਲ ਨੂੰ ਨਿਯੁਕਤ ਕੀਤਾ ਗਿਆ। ਅਜੀਤ ਪਵਾਰ ਨੇ ਮੰਗਲਵਾਰ ਨੂੰ ਉੱਪ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਫਿਰ ਦੇਰ ਰਾਤ ਸ਼ਰਦ ਪਵਾਰ ਨੂੰ ਮਿਲੇ। ਤਿੰਨੇ ਦਲ ਦੇ ਵਿਧਾਇਕਾਂ ਦੀ ਬੈਠਕ 'ਚ ਛਗਨ ਭੁਜਬਲ ਸਣੇ ਕਰੀਬ 2 ਨੇਤਾਵਾਂ ਨੇ ਅਜੀਤ ਪਵਾਰ ਨੂੰ ਵਾਪਸ ਲੈਣ ਦਾ ਸਮਰਥਨ ਕੀਤਾ। ਜੂਨੀਅਰ ਪਵਾਰ ਨੇ ਰਾਕਾਂਪਾ ਖਿਲਾਫ ਬਗਾਵਤ ਕੀਤੀ ਅਤੇ ਭਾਰਤੀ ਜਨਤਾ  ਪਾਰਟੀ ਨਾਲ ਹੱਥ ਮਿਲਾ ਕੇ ਪਿਛਲੇ ਸ਼ਨੀਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।


Inder Prajapati

Content Editor

Related News