ਅਹਿਮ ਖ਼ਬਰ : ਹਵਾ ਪ੍ਰਦੂਸ਼ਣ ਕਾਰਨ ਸਾਲ 2019 ’ਚ ਭਾਰਤ ਦੇ 1.16 ਲੱਖ ਬੱਚਿਆਂ ਦੀ ਹੋਈ ਮੌਤ (ਵੀਡੀਓ)

10/22/2020 6:08:36 PM

ਜਲੰਧਰ (ਬਿਊਰੋ) - ਬੀਤੇ ਕੱਲ ਜਾਰੀ ਇੱਕ ਨਵੇਂ ਵਿਸ਼ਵਵਿਆਪੀ ਵਿਸ਼ਲੇਸ਼ਣ ਮੁਤਾਬਕ ਬਾਹਰੀ ਅਤੇ ਘਰੇਲੂ ਕਣਾਂ ਦੇ ਪ੍ਰਦੂਸ਼ਣ ਸਦਕਾ ਬੀਤੇ ਵਰੇ 2019 ਵਿਚ ਆਪਣੀ ਜ਼ਿੰਦਗੀ ਦੇ ਪਹਿਲੇ ਮਹੀਨੇ ਵਿਚ 1,16,000 ਤੋਂ ਵੱਧ ਭਾਰਤੀ ਬੱਚਿਆਂ ਦੀ ਮੌਤ ਹੋਈ ਹੈ। ਹਾਲਾਂਕਿ ਘਰੇਲੂ ਪ੍ਰਦੂਸ਼ਣ ਕਾਰਕਾਂ 'ਚ ਕੁਝ ਕੁ ਕਮੀ ਹੈ ਪਰ ਬਾਹਰੀ ਕਾਰਕਾਂ ਦਾ ਪ੍ਰਟੀਕੂਲੇਟ ਮੈਟਰ, ਉਸੇ ਤਰਾਂ ਬਰਕਰਾਰ ਹੈ। ਦੂਜੇ ਪਾਸੇ ਸਟੇਟ, ਗਲੋਬਲ ਏਅਰ 2020 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਬੱਚਿਆਂ ਦੀਆਂ ਮੌਤਾਂ ਬਾਹਰੀ ਪੀ.ਐੱਮ. 2.5 ਨਾਲ ਸਬੰਧਤ ਸਨ। ਬਾਕੀ ਖਾਣਾ ਪਕਾਉਣ ਲਈ ਵਰਤੇ ਜਾਣ ਬਾਲਣ ਜਿਵੇਂ ਕਿ ਕੋਲਾ, ਲੱਕੜ ਅਤੇ ਪਸ਼ੂਆਂ ਦੇ ਗੋਬਰ ਆਦਿ ਨਾਲ ਜੁੜੀਆਂ ਹੋਈਆਂ ਸਨ।

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਬਾਹਰੀ ਅਤੇ ਘਰੇਲੂ ਹਵਾ ਪ੍ਰਦੂਸ਼ਣ ਦੇ ਸੰਪਰਕ 'ਚ ਲੰਬਾ ਸਮਾਂ ਰਹਿਣ ਨਾਲ ਸਾਲ 2019 ਵਿਚ ਸਟਰੋਕ, ਦਿਲ ਦਾ ਦੌਰਾ, ਸ਼ੂਗਰ, ਫੇਫੜਿਆਂ ਦਾ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੇ ਗੰਭੀਰ ਰੋਗਾਂ ਸਦਕਾ 1.67 ਮਿਲੀਅਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਦਾ ਵੱਡਾ ਕਾਰਨ ਜਨਮ ਸਮੇਂ ਘੱਟ ਭਾਰ ਅਤੇ ਅਚਨਚੇਤ ਜਨਮ ਜਿਹੀਆਂ ਸਮੱਸਿਆਵਾਂ ਨਾਲ ਸਬੰਧਤ ਰਿਹਾ। ਸਿਹਤ ਪ੍ਰਭਾਵਾਂ ਦੇ ਇੰਸਟੀਚਿਊਟ (ਐੱਚ. ਆਈ. ਆਈ.) ਦੁਆਰਾ ਪ੍ਰਕਾਸ਼ਿਤ ਸਾਲਾਨਾ ਸਟੇਟ ਆਫ਼ ਗਲੋਬਲ ਏਅਰ 2020 ਦੀ ਰਿਪੋਰਟ ਮੁਤਾਬਕ ਕੁੱਲ ਮਿਲਾ ਕੇ ਸਾਰੇ ਸਿਹਤ ਜੋਖਮਾਂ ਵਿੱਚ ਹਵਾ ਪ੍ਰਦੂਸ਼ਣ ਮੌਤ ਲਈ ਸਭ ਤੋਂ ਵੱਡਾ ਜੋਖਮ ਹੈ। ਜ਼ਿਕਰਯੋਗ ਹੈ ਕਿ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ 2019 ਵਿੱਚ ਉਨ੍ਹਾਂ ਦਸ ਦੇਸ਼ਾਂ ਦੀ ਸੂਚੀ 'ਚ ਸਭ ਤੋਂ ਉੱਪਰ ਰਹੇ ਜਿਥੇ ਪ੍ਰਦੂਸ਼ਿਤ ਹਵਾ ਕਣਾਂ ਦੀ ਮਾਤਰਾ ਸਭ ਤੋਂ ਵੱਧ ਰਹੀ। 

ਪੜ੍ਹੋ ਇਹ ਵੀ ਖਬਰ - Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

ਇਨ੍ਹਾਂ ਸਾਰੇ ਦੇਸ਼ਾਂ 'ਚ ਸਾਲ 2010 ਤੋਂ 2019 ਦੇ ਵਿਚਕਾਰ ਬਾਹਰੀ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਅਨੁਭਵ ਕੀਤਾ ਗਿਆ। ਖਾਣਾ ਪਕਾਉਣ ਲਈ ਠੋਸ ਬਾਲਣਾਂ ਦੀ ਵਰਤੋਂ ਹਾਲਾਂਕਿ, ਮੱਧਮ ਸਫਲਤਾ ਦਾ ਨਮੂਨਾ ਪੇਸ਼ ਕਰਦਾ ਹੈ ਪਰ 2010 ਤੋਂ ਇਕੱਠੇ ਅੰਕੜਿਆਂ ਮੁਤਾਬਕ  5 ਮਿਲੀਅਨ ਤੋਂ ਵੀ ਘੱਟ ਲੋਕ ਘਰੇਲੂ ਹਵਾ ਪ੍ਰਦੂਸ਼ਣ ਦੇ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਘਰੇਲੂ ਐੱਲ.ਪੀ.ਜੀ. ਪ੍ਰੋਗਰਾਮ ਅਤੇ ਹੋਰ ਯੋਜਨਾਵਾਂ ਨੇ ਪੇਂਡੂ ਘਰਾਂ ਤਕ ਪਹੁੰਚ ਬਣਾਕੇ ਵਾਤਾਵਰਨ 'ਚੋਂ ਪ੍ਰਦੁਸ਼ਣ ਨੂੰ ਘੱਟ ਕਰਨ 'ਚ ਯੋਗਦਾਨ ਪਾਇਆ ਹੈ। 

ਪੜ੍ਹੋ ਇਹ ਵੀ ਖਬਰ - ਗੋਆ ਬਣਿਆ ਦੇਸ਼ ਦਾ ‘ਹਰ ਘਰ ਜਲ’ ਮੁਹੱਈਆ ਕਰਵਾਉਣ ਵਾਲਾ ਪਹਿਲਾ ਸੂਬਾ (ਵੀਡੀਓ)

ਹਾਲ ਹੀ ਵਿੱਚ, ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਨੇ ਦੇਸ਼ ਭਰ ਦੇ ਸ਼ਹਿਰਾਂ ਅਤੇ ਰਾਜਾਂ ਵਿੱਚ ਹਵਾ ਪ੍ਰਦੂਸ਼ਣ ਦੇ ਪ੍ਰਮੁੱਖ ਸਰੋਤਾਂ ਉੱਤੇ ਕਾਰਵਾਈ ਸ਼ੁਰੂ ਕੀਤੀ ਹੈ, ਜੋ ਕੋਵਿਡ-19 ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਹ ਇੱਕ ਅਜੇਹੀ ਬੀਮਾਰੀ ਹੈ, ਜਿਸ ਦਾ ਦਿਲ ਅਤੇ ਫੇਫੜਿਆਂ ਦੀ ਬੀਮਾਰੀ ਵਾਲੇ ਲੋਕਾਂ ਵਿੱਚ ਖਾਸ ਤੌਰ ’ਤੇ ਲਾਗ ਅਤੇ ਮੌਤ ਦਾ ਖ਼ਤਰਾ ਵਧੇਰੇ ਹੁੰਦਾ ਹੈ। ਜਾਰੀ ਰਿਪੋਰਟ 'ਚ ਇਸ ਸਦਕਾ ਭਾਰਤ ਵਿੱਚ 110,000 ਤੋਂ ਵੱਧ ਲੋਕਾਂ ਦੀ ਜਾਨ ਜਾਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਹਵਾ ਪ੍ਰਦੂਸ਼ਣ ਅਤੇ ਕੋਵਿਡ-19 ਵਿਚਾਲੇ ਪੂਰੇ ਸੰਬੰਧ ਅਜੇ ਵੀ ਪਤਾ ਨਹੀਂ ਹਨ। ਹਵਾ ਪ੍ਰਦੂਸ਼ਣ ਅਤੇ ਦਿਲ 'ਤੇ ਫੇਫੜਿਆਂ ਦੀ ਬੀਮਾਰੀ ਦੇ ਆਪਸੀ ਸਬੰਧਾਂ ਦੇ ਸਪੱਸ਼ਟ ਸਬੂਤ ਹਨ, ਜੋ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਸਰਦੀਆਂ ਦੇ ਮਹੀਨਿਆਂ ਦੌਰਾਨ, ਹਵਾ ਪ੍ਰਦੂਸ਼ਣ ਦੇ ਉੱਚ ਪੱਧਰਾਂ ਦੇ ਸੰਪਰਕ ਵਿਚ ਆਉਣ ਦੀ ਚਿੰਤਾ ਪੈਦਾ ਕਰਦੇ ਹਨ ਅਤੇ ਪੂਰਬੀ ਏਸ਼ੀਆ 'ਚ ਕੋਵਿਡ-19 ਦੇ ਪ੍ਰਭਾਵਾਂ ਨੂੰ ਵਧਾ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ

ਦੂਜੇ ਪਾਸੇ ਘਟੀਆ-ਕੁਆਲਟੀ  ਦੇ ਬਾਲਣਾਂ 'ਤੇ ਘਰੇਲੂ ਨਿਰਭਰਤਾ ਵਿੱਚ ਸਥਿਰ ਕਮੀ ਆਈ ਹੈ। ਫਿਰ ਵੀ ਇਨ੍ਹਾਂ ਬਾਲਣਾਂ ਸਦਕਾ ਹਵਾ ਪ੍ਰਦੂਸ਼ਣ ਇਨ੍ਹਾਂ ਸਭ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਇੱਕ ਮੁੱਖ ਕਾਰਨ ਰਿਹਾ ਹੈ। ਜ਼ਿੰਦਗੀ ਦੇ ਪਹਿਲੇ ਮਹੀਨੇ 'ਚ ਬੱਚੇ ਪਹਿਲਾਂ ਹੀ ਕਮਜ਼ੋਰ ਅਵਸਥਾ 'ਚ ਹੁੰਦੇ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਦੌਰਾਨ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਬੱਚੇ ਦੇ ਜਨਮ ਸਮੇਂ ਘੱਟ ਭਾਰ ਅਤੇ ਸਮੇਂ ਤੋਂ ਪਹਿਲਾਂ ਜਨਮ ਜਿਹੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਸਟੇਟ ਗਲੋਬਲ ਏਅਰ ਮੁਤਾਬਕ ਇਸ ਸਾਲ ਰਿਪੋਰਟ ਕੀਤੇ ਗਏ ਨਵੇਂ ਵਿਸ਼ਲੇਸ਼ਣ ਮੁਤਾਬਕ ਨਵਜੰਮੇ ਬੱਚਿਆਂ ਦੀ ਕੁੱਲ ਮੌਤਾਂ ’ਚੋਂ 21% ਮੌਤਾਂ ਦਾ ਕਾਰਨ ਵਾਤਾਵਰਣ ਅਤੇ ਘਰੇਲੂ ਹਵਾ ਪ੍ਰਦੂਸ਼ਣ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਦੂਜੀ ਵਾਰ ਕੋਰੋਨਾ ਇਨਫੈਕਸ਼ਨ ਹੋ ਸਕਦੈ ‘ਗੰਭੀਰ’,ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ (ਵੀਡੀਓ)


rajwinder kaur

Content Editor

Related News