ਕਿਸਾਨਾਂ ਲਈ 'ਅਭੈਸ਼ੇਰ ਸਿੰਘ ਮਾਨ' ਦਾ ਨਿਵੇਕਲਾ ਉਪਰਾਲਾ, ਸੋਸ਼ਲ ਮੀਡੀਆ ਰਾਹੀਂ ਇੰਝ ਕਰ ਰਹੇ ਨੇ ਮਦਦ
Thursday, Feb 04, 2021 - 02:39 PM (IST)
ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 71ਵੇਂ ਦਿਨ ਵੀ ਜਾਰੀ ਹੈ। ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ, ਉੱਥੇ ਹੀ ਸਰਕਾਰ ਕਾਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ ਹੈ। ਇਸ ਨੂੰ ਲੈ ਕੇ ਅਭੈਸ਼ੇਰ ਸਿੰਘ ਮਾਨ ਨੇ ਇਕ ਵੀਡੀਓ ਜਾਰੀ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਅਸੀਂ ਇਸ ਅੰਦੋਲਨ ਨਾਲ ਦਸੰਬਰ ਤੋਂ ਜੁੜੇ ਹਾਂ। ਸਾਡੇ ਕਈ ਵੱਡੇ ਭਰਾ ਪਹਿਲੇ ਦਿਨ ਤੋਂ ਇਸ ਅੰਦੋਲਨ 'ਚ ਬੈਠੇ ਹੋਏ ਹਨ। ਇਹ ਸਾਰੇ ਵੱਖਰੀਆਂ-ਵੱਖਰੀਆਂ ਸੰਸਥਾਵਾਂ ਨਾਲ ਕੰਮ ਕਰ ਰਹੇ ਹਨ। ਮਾਨ ਨੇ ਦੱਸਿਆ ਕਿ ਅਸੀਂ ਕਿਸਾਨਾਂ ਲਈ ਡਰਾਈਵ ਸ਼ੁਰੂ ਕੀਤੀ ਸੀ। ਅਸੀਂ 11 ਵਾਰ ਸਰਹੱਦਾਂ 'ਤੇ ਜਾ ਚੁਕੇ ਹਨ ਅਤੇ ਉੱਥੇ ਬੈਠੇ ਕਿਸਾਨਾਂ ਤੱਕ ਹਰ ਤਰ੍ਹਾਂ ਦੀ ਮਦਦ ਪਹੁੰਚਾ ਚੁਕੇ ਹਾਂ। ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੇ ਲੋਕ ਜੁੜੇ ਹੋਏ ਹਨ। ਕੁਝ ਵਕੀਲ ਅਤੇ ਵਿਦਿਆਰਥੀਆਂ ਦੋਸਤਾਂ ਨੇ ਮਿਲ ਕੇ ਇਹ ਕੋਸ਼ਿਸ਼ ਕੀਤੀ ਹੈ। ਸੋਸ਼ਲ ਮੀਡੀਆ ਰਾਹੀਂ ਜੁੜੇ ਲੋਕਾਂ ਵਲੋਂ ਮਦਦ ਭੇਜੀ ਜਾਂਦੀ ਹੈ। ਜਿਸ ਨੂੰ ਫਿਰ ਸਰਹੱਦਾਂ 'ਤੇ ਬੈਠੇ ਕਿਸਾਨਾਂ ਤੱਕ ਪਹੁੰਚਾਇਆ ਜਾਂਦਾ ਹੈ। ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਸਰਦੀ ਕਾਰਨ ਕਿਸਾਨਾਂ ਲਈ ਕੰਬਲ ਸਮੇਤ ਹੋਰ ਗਰਮ ਚੀਜ਼ਾਂ ਭੇਜੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕਿਸਾਨਾਂ ਨੂੰ ਖਾਣਾ, ਮਾਸਕ, ਸੈਨੀਟਾਈਜ਼ਰ, ਟਾਇਲਟ ਪੇਪਰ, ਓ.ਆਰ.ਐੱਸ. ਪੈਕੇਟ, ਡਿਸਪੋਜ਼ਲ ਪਲੇਟਾਂ ਸਮੇਤ ਹੋਰ ਸਮਾਨ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕੌਮਾਂਤਰੀ ਹਸਤੀਆਂ ਦੇੇ ਸਮਰਥਨ ’ਤੇ ਹੇਮਾ ਮਾਲਿਨੀ ਨੇ ਟਵੀਟ ਕਰ ਆਖੀ ਇਹ ਗੱਲ
ਦੱਸਣਯੋਗ ਹੈ ਕਿ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪਿਛਲੇ 71 ਦਿਨਾਂ ਤੋਂ ਡਟੇ ਹੋਏ ਹਨ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ 11 ਵਾਰ ਗੱਲਬਾਤ ਵੀ ਹੋਈ ਪਰ ਸਾਰੀਆਂ ਬੈਠਕਾਂ ਬੇਸਿੱਟਾ ਰਹੀਆਂ। ਜਿਸ ਕਾਰਨ 26 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਦੌਰਾਨ ਹਿੰਸਾ ਹੋ ਗਈ ਸੀ, ਜਿਸ ਕਾਰਨ ਕਿਸਾਨਾਂ ਦਾ ਹੌਂਸਲਾ ਟੁੱਟ ਗਿਆ ਸੀ, ਜਿਸ ਕਾਰਨ ਉਹ ਆਪਣੀ-ਆਪਣੀ ਥਾਵਾਂ ’ਤੇ ਪਰਤਣ ਲੱਗੇ। ਗਾਜ਼ੀਪੁਰ ਸਰਹੱਦ ’ਤੇ ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨੀ ਅੰਦੋਲਨ ’ਚ ਮੁੜ ਜਾਨ ਫੂਕਣ ਦਾ ਕੰਮ ਕੀਤਾ। ਉਹ ਧਰਨੇ ਵਾਲੀ ਥਾਂ ’ਤੇ ਹੀ ਰੋਣ ਲੱਗ ਪਏ ਸਨ, ਜਿਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹੋਰ ਥਾਵਾਂ ਤੋਂ ਕਿਸਾਨਾਂ ਇੱਥੇ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ।
ਨੋਟ : ਨੌਜਵਾਨਾਂ ਵਲੋਂ ਸਰਹੱਦ ’ਤੇ ਬੈਠੇ ਕਿਸਾਨਾਂ ਦੀ ਕੀਤੀ ਜਾ ਰਹੀ ਮਦਦ ਬਾਰੇ ਕੀ ਹੈ ਤੁਹਾਡੀ ਰਾਏ