ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ CM ਮਾਨ ਦਿੱਲੀ ਲਈ ਰਵਾਨਾ, ਪਰਿਵਾਰ ਨਾਲ ਕਰਨਗੇ ਮੁਲਾਕਾਤ

03/22/2024 10:46:31 AM

ਨੈਸ਼ਨਲ ਡੈਸਕ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਵੱਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਈ.ਡੀ. ਅਰਵਿੰਦ ਕੇਜੀਰਵਾਲ ਨੂੰ ਅੱਜ ਅਦਾਲਤ ਵਿਚ 2 ਵਜੇ ਪੇਸ਼ ਕਰੇਗੀ ਅਤੇ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ। ਈ.ਡੀ. ਦੀ ਕੋਸ਼ਿਸ਼ ਰਹੇਗੀ ਕਿ ਜ਼ਿਆਦਾ ਤੋਂ ਜ਼ਿਆਦਾ ਦਿਨ ਦਾ ਰਿਮਾਂਡ ਮਿਲ ਸਕੇ। ਜਾਂਚ ਏਜੰਸੀ ਵੱਲੋਂ ਕੇਜਰੀਵਾਲ ਤੋਂ ਪੁੱਛਗਿੱਛ ਲਈ ਸਵਾਲਾਂ ਦੀ ਲੰਬੀ ਲਿਸਟ ਤਿਆਰ ਹੈ।

ਇਹ ਵੀ ਪੜ੍ਹੋ :  ਕਾਂਗਰਸ ਦੇ ਗੜ੍ਹ ਅੰਮ੍ਰਿਤਸਰ 'ਚ ਭਾਜਪਾ ਨੂੰ ਫਿਰ ਤੋਂ ਕਰਨਾ ਪੈ ਸਕਦਾ ਮੁਸ਼ਕਿਲਾਂ ਦਾ ਸਾਹਮਣਾ

ਇਸ ਮਾਮਲੇ ਦੇ  ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਰਵਾਨਾ ਹੋ ਗਏ ਹਨ। ਜਾਣਕਾਰੀ ਮਿਲੀ ਹੈ ਕਿ ਉਹ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਟਵੀਟ ਰਾਹੀਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ "ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਵੋਗੇ, ਪਰ ਉਸ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ?" ਅਰਵਿੰਦ ਕੇਜਰੀਵਾਲ ਇਕ ਵਿਅਕਤੀ ਨਹੀਂ ਇਕ ਸੋਚ ਹੈ ਅਤੇ ਅਸੀਂ ਚੱਟਾਨ ਵਾਂਗ ਆਪਣੇ ਨੇਤਾ ਨਾਲ ਖੜ੍ਹੇ ਹਾਂ। ਇਨਕਲਾਬ ਜ਼ਿੰਦਾਬਾਦ।"

ਇਹ ਵੀ ਪੜ੍ਹੋ :  ਸੰਨੀ ਦਿਓਲ ਨੇ ਲੋਕਾਂ ਦੀਆਂ ਉਮੀਦਾਂ 'ਤੇ ਫ਼ੇਰਿਆ ਪਾਣੀ! ਨਾ ਸੰਸਦ 'ਚ ਚੁੱਕੀ ਆਵਾਜ਼ ਤੇ ਨਾ ਲਿਆਂਦਾ ਵੱਡਾ ਪ੍ਰਾਜੈਕਟ

ਮੁੱਖ ਮੰਤਰੀ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਰਾਤ ਨੂੰ ਵੀ ਇਕ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ, "ਭਾਜਪਾ ਦੀ ਸਿਆਸੀ ਟੀਮ (ਈ.ਡੀ.) ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀ। ਕਿਉਂਕਿ ਸਿਰਫ਼ 'ਆਪ' ਹੀ ਭਾਜਪਾ ਨੂੰ ਰੋਕ ਸਕਦੀ ਹੈ। ਸੋਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ।"

ਇਹ ਵੀ ਪੜ੍ਹੋ :  ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਨ

ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਰਾਏ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ, ਉਸ ਤੋਂ ਲੱਗਦਾ ਹੈ ਕਿ ਦੇਸ਼ ਵਿਚ ਤਾਨਸ਼ਾਹੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਦਫ਼ਤਰ ਨੂੰ ਵੀ ਚਾਰੋ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਇੱਥੇ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਆਇਆ ਹਾਂ ਤਾਂ ਪਰਿਵਾਰ ਨੂੰ ਵੀ House Arrest ਕਰ ਲਿਆ ਗਿਆ ਹੈ, ਕਿਸੇ ਨੂੰ ਵੀ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ। ਕਿਸੇ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਪਰਿਵਾਰ ਦੀ ਹਾਲਤ ਕੀ ਹੈ। ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। 

ਇਹ ਵੀ ਪੜ੍ਹੋ :  ਚੋਣ ਜਿੱਤਣ ਵਾਲੇ ਨਾਲੋਂ ਜ਼ਿਆਦਾ ਹਾਰਨ ਵਾਲੇ ਲਈ ਫ਼ਾਇਦੇਮੰਦ ਰਹਿੰਦੀ ਹੈ ਅੰਮ੍ਰਿਤਸਰ ਸੀਟ, ਪੜ੍ਹੋ 25 ਸਾਲਾਂ ਦਾ ਇਤਿਹਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News