ਡਵ ਸ਼ੈਂਪੂ ਤੋਂ ਲੈ ਕੇ ਹਾਰਲਿਕਸ ਅਤੇ ਕਿਸਾਨ ਜੈਮ ਤੱਕ ਹੋਣਗੇ ਸਸਤੇ, ਕੰਪਨੀ ਨੇ ਕੀਤਾ ਐਲਾਨ

Saturday, Sep 13, 2025 - 06:35 PM (IST)

ਡਵ ਸ਼ੈਂਪੂ ਤੋਂ ਲੈ ਕੇ ਹਾਰਲਿਕਸ ਅਤੇ ਕਿਸਾਨ ਜੈਮ ਤੱਕ ਹੋਣਗੇ ਸਸਤੇ, ਕੰਪਨੀ ਨੇ ਕੀਤਾ ਐਲਾਨ

ਬਿਜ਼ਨੈੱਸ ਡੈਸਕ - GST ਕਟੌਤੀ ਦਾ ਲਾਭ ਹੁਣ ਗਾਹਕਾਂ ਨੂੰ ਦੇਣ ਲਈ ਕੰਪਨੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। FMCG ਕੰਪਨੀਆਂ ਉਤਪਾਦਾਂ ਦੀਆਂ ਕੀਮਤਾਂ ਘਟਾ ਰਹੀਆਂ ਹਨ। ਹਿੰਦੁਸਤਾਨ ਯੂਨੀਲੀਵਰ (HUL) ਨੇ ਲਾਈਫਬੁਆਏ ਸਾਬਣ, ਸ਼ੈਂਪੂ, ਹਾਰਲਿਕਸ, ਕੌਫੀ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ :     ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ

ਜਾਣਕਾਰੀ ਅਨੁਸਾਰ ਹਿੰਦੁਸਤਾਨ ਯੂਨੀਲੀਵਰ (ਐੱਚ. ਯੂ. ਐੱਲ.) ਨੇ 22 ਸਤੰਬਰ ਤੋਂ ਡਵ ਸ਼ੈਂਪੂ, ਹਾਰਲਿਕਸ, ਕਿਸਾਨ ਜੈਮ ਅਤੇ ਲਾਈਫਬੁਆਏ ਸਾਬਣ ਸਮੇਤ ਪ੍ਰਮੁੱਖ ਖਪਤਕਾਰ ਉਤਪਾਦਾਂ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕੰਪਨੀ ਦੇ ਇਕ ਇਸ਼ਤਿਹਾਰ ਦੇ ਅਨੁਸਾਰ ਡਵ ਸ਼ੈਂਪੂ ਦੀ 340 ਮਿਲੀਲੀਟਰ ਦੀ ਬੋਤਲ ਹੁਣ 435 ਰੁਪਏ ਦੀ ਮਿਲੇਗੀ, ਜੋ ਕਿ ਪਹਿਲਾਂ 490 ਰੁਪਏ ਦੀ ਸੀ। 200 ਗ੍ਰਾਮ ਹਾਰਲਿਕਸ ਜਾਰ ਦੀ ਕੀਮਤ 130 ਰੁਪਏ ਤੋਂ ਘਟ ਕੇ 110 ਰੁਪਏ ਹੋ ਗਈ ਹੈ, ਜਦਕਿ 200 ਗ੍ਰਾਮ ਕਿਸਾਨ ਜੈਮ ਦੀ ਕੀਮਤ 90 ਰੁਪਏ ਤੋਂ ਘਟ ਕੇ 80 ਰੁਪਏ ਹੋ ਗਈ ਹੈ। ਚਾਰ 75 ਗ੍ਰਾਮ ਲਾਈਫਬੁਆਏ ਸਾਬਣਾਂ ਦੇ ਪ੍ਰਸਿੱਧ ਪੈਕ ਦੀ ਕੀਮਤ ਵੀ 68 ਰੁਪਏ ਤੋਂ ਘਟ ਕੇ 60 ਰੁਪਏ ਹੋ ਜਾਵੇਗੀ। ਐੱਚ. ਯੂ. ਐੱਲ. ਨੇ ਕਿਹਾ ਕਿ ਸੋਧੇ ਹੋਏ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮ.ਆਰ.ਪੀ.) ਜਾਂ ਵਧੇ ਹੋਏ ਗ੍ਰਾਮ ਦੇ ਨਾਲ ਨਵਾਂ ਸਟਾਕ ਬਾਜ਼ਾਰ ’ਚ ਪਹੁੰਚਣ ਦੀ ਪ੍ਰਕਿਰਿਆ ਵਿਚ ਹੈ। ਇਹ ਕਦਮ ਸਰਕਾਰ ਵੱਲੋਂ ਕੰਪਨੀਆਂ ਲਈ ਕੀਮਤਾਂ ਵਿਚ ਸੋਧਾਂ ਬਾਰੇ ਖਪਤਕਾਰਾਂ ਨੂੰ ਸੂਚਿਤ ਕਰਨ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਪ੍ਰਕਾਸ਼ਤ ਕਰਨਾ ਲਾਜ਼ਮੀ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ :     ਦੋਸਤਾਂ ਨੂੰ ਆਪਣੇ Credit card 'ਤੇ Shopping ਕਰਵਾਉਣਾ ਪੈ ਸਕਦੈ ਭਾਰੀ

ਕਿਹੜੀਆਂ ਚੀਜ਼ਾਂ 'ਤੇ ਕੀਮਤ ਕਿੰਨੀ ਘਟੀ ਹੈ?

  • ਡਵ ਸੀਰਮ 75 ਗ੍ਰਾਮ ਦੀ ਕੀਮਤ 45 ਰੁਪਏ ਤੋਂ ਘਟਾ ਕੇ 40 ਰੁਪਏ ਕਰ ਦਿੱਤੀ ਜਾਵੇਗੀ।
  • 75 ਗ੍ਰਾਮ ਲਾਈਫਬੁਆਏ ਸਾਬਣ ਦੀ ਕੀਮਤ ਹੁਣ 60 ਰੁਪਏ ਹੋਵੇਗੀ, ਜੋ ਪਹਿਲਾਂ 68 ਰੁਪਏ ਸੀ।
  • 200 ਗ੍ਰਾਮ ਕਿਸਾਨ ਜੈਮ 90 ਰੁਪਏ ਤੋਂ ਘਟਾ ਕੇ 80 ਰੁਪਏ ਵਿੱਚ ਮਿਲੇਗਾ।
  • 340ml ਡਵ ਸ਼ੈਂਪੂ ਦੀ ਬੋਤਲ  490 ਰੁਪਏ ਤੋਂ 435 ਰੁਪਏ ਕਰ ਦਿੱਤੀ ਜਾਵੇਗੀ।।
  • 200 ਗ੍ਰਾਮ ਹਾਰਲਿਕਸ ਜਾਰ ਦੀ ਕੀਮਤ 130 ਰੁਪਏ ਤੋਂ ਘਟਾ ਕੇ 110 ਰੁਪਏ ਕਰ ਦਿੱਤੀ ਜਾਵੇਗੀ।
  • ਕਲੀਨਿਕ ਪਲੱਸ 355 ਮਿ.ਲੀ. ਸ਼ੈਂਪੂ 393 ਰੁਪਏ ਤੋਂ ਘਟਾ ਕੇ 340 ਰੁਪਏ ਕਰ ਦਿੱਤਾ ਜਾਵੇਗਾ।
  • ਸਨਸਿਲਕ ਸ਼ੈਂਪੂ 350 ਮਿ.ਲੀ. ਦੀ ਕੀਮਤ 430 ਰੁਪਏ ਤੋਂ ਘਟਾ ਕੇ 370 ਰੁਪਏ ਕਰ ਦਿੱਤੀ ਜਾਵੇਗੀ।
  • ਲਾਈਫਬੁਆਏ ਸਾਬਣ (75 ਗ੍ਰਾਮ X 4) 60 ਰੁਪਏ ਵਿੱਚ ਉਪਲਬਧ ਹੋਵੇਗਾ, ਜੋ ਕਿ ਪਹਿਲਾਂ 68 ਰੁਪਏ ਵਿਚ ਮਿਲਦਾ ਸੀ।
  • ਲਕਸ ਸਾਬਣ (75 ਗ੍ਰਾਮ X 4) 96 ਰੁਪਏ ਤੋਂ ਘੱਟ ਕੇ 85 ਰੁਪਏ ਵਿੱਚ ਉਪਲਬਧ ਹੋਵੇਗਾ।
  • ਕਲੋਜ਼ਅੱਪ ਟੂਥਪੇਸਟ (150 ਗ੍ਰਾਮ) 145 ਰੁਪਏ ਤੋਂ ਘੱਟ ਕੇ 129 ਰੁਪਏ ਵਿੱਚ ਉਪਲਬਧ ਹੋਵੇਗਾ।
  • ਲਕਮੇ 9 ਤੋਂ 5PM ਕੰਪੈਕਟ 9 ਜੀ 675 ਰੁਪਏ ਤੋਂ ਘਟਾ ਕੇ 599 ਰੁਪਏ ਕਰ ਦਿੱਤਾ ਗਿਆ ਹੈ।
  • ਕਿਸਾਨ ਕੈਚੱਪ (850 ਗ੍ਰਾਮ) 100 ਰੁਪਏ ਤੋਂ ਘਟਾ ਕੇ 93 ਰੁਪਏ ਕਰ ਦਿੱਤਾ ਗਿਆ ਹੈ।
  • ਹੋਰਲਿਕਸ ਵੂਮੈਨ 400 ਗ੍ਰਾਮ ਦੀ ਕੀਮਤ 320 ਰੁਪਏ ਤੋਂ ਘਟਾ ਕੇ 284 ਰੁਪਏ ਕਰ ਦਿੱਤੀ ਗਈ ਹੈ।
  • ਬਰੂ ਕੌਫੀ 75 ਗ੍ਰਾਮ ਦੀ ਕੀਮਤ 300 ਰੁਪਏ ਤੋਂ ਘਟਾ ਕੇ 270 ਰੁਪਏ ਕਰ ਦਿੱਤੀ ਗਈ ਹੈ।
  • ਨੌਰ ਟਮਾਟਰ ਸੂਪ 67 ਗ੍ਰਾਮ ਦੀ ਕੀਮਤ 65 ਰੁਪਏ ਤੋਂ ਘਟਾ ਕੇ 55 ਰੁਪਏ ਕਰ ਦਿੱਤੀ ਗਈ ਹੈ।

ਕੰਪਨੀ ਦੇ ਸ਼ੇਅਰਾਂ ’ਚ ਗਿਰਾਵਟ

ਸ਼ੁੱਕਰਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਐੱਫ. ਐੱਮ. ਸੀ. ਜੀ. ਕੰਪਨੀ ਐੱਚ. ਯੂ. ਐੱਲ. ਦੇ ਸ਼ੇਅਰਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਬੀ. ਐੱਸ. ਈ. ਦੇ ਅੰਕੜਿਆਂ ਅਨੁਸਾਰ ਕੰਪਨੀ ਦਾ ਸ਼ੇਅਰ 1.57 ਫੀਸਦੀ ਦੀ ਗਿਰਾਵਟ ਨਾਲ 2,580.30 ਰੁਪਏ ’ਤੇ ਬੰਦ ਹੋਇਆ ਸੀ। ਹਾਲਾਂਕਿ ਵਪਾਰਕ ਸੈਸ਼ਨ ਦੌਰਾਨ ਕੰਪਨੀ ਦਾ ਸ਼ੇਅਰ 2570 ਰੁਪਏ ਦੇ ਨਾਲ ਦਿਨ ਦੇ ਲੋਅਰ ਪੱਧਰ ’ਤੇ ਬੰਦ ਹੋਇਆ ਸੀ। ਹਾਲਾਂਕਿ ਪਿਛਲੇ ਇਕ ਮਹੀਨੇ ਵਿਚ ਕੰਪਨੀ ਦੇ ਸ਼ੇਅਰਾਂ ’ਚ 3.57 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ। ਮੌਜੂਦਾ ਸਾਲ ਵਿਚ ਕੰਪਨੀ ਦੇ ਸ਼ੇਅਰ ’ਚ 11 ਫੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ :     ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News