36 ਸਾਲ ਬਾਅਦ ਆਇਆ ਸਤੀ ਮਾਮਲੇ ਦਾ ਫੈਸਲਾ, 8 ਦੋਸ਼ੀ ਬਰੀ

Thursday, Oct 10, 2024 - 01:10 AM (IST)

36 ਸਾਲ ਬਾਅਦ ਆਇਆ ਸਤੀ ਮਾਮਲੇ ਦਾ ਫੈਸਲਾ, 8 ਦੋਸ਼ੀ ਬਰੀ

ਨੈਸ਼ਨਲ ਡੈਸਕ - ਜੈਪੁਰ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ 36 ਸਾਲ ਪੁਰਾਣੇ ਸਤੀ ਪ੍ਰਥਾ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਾਮਲੇ ਨਾਲ ਸਬੰਧਤ 8 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪੁਲਸ ਨੇ ਸਤੀ ਰੋਕੂ ਕਾਨੂੰਨ ਦੀ ਧਾਰਾ 5 ਤਹਿਤ ਸਾਰਿਆਂ ਨੂੰ ਦੋਸ਼ੀ ਬਣਾਇਆ ਹੈ। ਪਰ ਇਸ ਧਾਰਾ ਤਹਿਤ ਦੋਸ਼ ਸਾਬਤ ਕਰਨ ਲਈ ਜ਼ਰੂਰੀ ਹੈ ਕਿ ਧਾਰਾ 3 ਤਹਿਤ ਸਤੀ ਹੋਣ ਦੀ ਘਟਨਾ ਵਾਪਰੀ ਹੋਵੇ।

ਜੈਪੁਰ ਮਹਾਂਨਗਰ-2 ਦੀ ਸਤੀ ਰੋਕੂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪੁਲਸ ਨੇ ਸਤੀ ਰੋਕੂ ਕਾਨੂੰਨ ਦੀ ਧਾਰਾ 5 ਤਹਿਤ ਸਾਰਿਆਂ ਨੂੰ ਦੋਸ਼ੀ ਬਣਾਇਆ ਹੈ। ਇਸ ਧਾਰਾ ਵਿਚ ਕਿਹਾ ਗਿਆ ਹੈ ਕਿ ਤੁਸੀਂ ਸਤੀ ਪ੍ਰਥਾ ਦੀ ਵਡਿਆਈ ਨਹੀਂ ਕਰ ਸਕਦੇ, ਪਰ ਇਸ ਧਾਰਾ ਵਿਚ ਲੱਗੇ ਦੋਸ਼ ਨੂੰ ਸਾਬਤ ਕਰਨ ਲਈ ਇਹ ਜ਼ਰੂਰੀ ਹੈ ਕਿ ਧਾਰਾ 3 ਤਹਿਤ ਸਤੀ ਦੀ ਘਟਨਾ ਵਾਪਰੀ ਹੋਵੇ।

ਸਤੀ ਦੀ ਘਟਨਾ 4 ਸਤੰਬਰ 1987 ਨੂੰ ਸੀਕਰ ਵਿੱਚ ਵਾਪਰੀ
ਮੁਲਜ਼ਮਾਂ ਦੇ ਵਕੀਲ ਅਮਨ ਚੈਨ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਅਦਾਲਤ ਨੇ ਅੱਠ ਵਿਅਕਤੀਆਂ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਹੈ। ਸਤੀ ਦੀ ਘਟਨਾ 4 ਸਤੰਬਰ 1987 ਨੂੰ ਸੀਕਰ ਵਿੱਚ ਵਾਪਰੀ ਸੀ। ਇਹ ਘਟਨਾ ਦਿਵਰਾਲਾ ਪਿੰਡ ਦੀ ਹੈ। ਇਸ ਘਟਨਾ 'ਚ ਰੂਪ ਕੰਵਰ ਨੇ ਆਪਣੇ ਪਤੀ ਦੇ ਅੰਤਿਮ ਸੰਸਕਾਰ 'ਚ ਖੁਦ ਨੂੰ ਜ਼ਿੰਦਾ ਸਾੜ ਲਿਆ ਸੀ। 22 ਸਤੰਬਰ 1988 ਨੂੰ ਸਤੀ ਦੀ ਫੋਟੋ ਨਾਲ ਵੱਡਾ ਜਲੂਸ ਕੱਢਿਆ ਗਿਆ।

45 ਲੋਕਾਂ ਖਿਲਾਫ ਮਾਮਲਾ ਦਰਜ
ਅਮਨ ਚੈਨ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਟਰੱਕ ’ਤੇ ਕੱਢੇ ਗਏ ਇਸ ਜਲੂਸ ਰਾਹੀਂ ਸਤੀ ਪ੍ਰਥਾ ਦੀ ਵਡਿਆਈ ਕਰਨ ਦੇ ਦੋਸ਼ ਹੇਠ 45 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸਾਲ 2004 ਵਿੱਚ ਵਿਸ਼ੇਸ਼ ਅਦਾਲਤ ਨੇ 25 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਸ ਮਾਮਲੇ ਦੇ ਕੁਝ ਮੁਲਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੇਸ ਦੀਵਾਰਲਾ ਸਤੀ ਰੂਪ ਕੰਵਰ ਕੇਸ ਵਜੋਂ ਜਾਣਿਆ ਜਾਂਦਾ ਹੈ। ਇਸ ਮਾਮਲੇ ਨੇ ਨਾ ਸਿਰਫ਼ ਰਾਜਸਥਾਨ ਬਲਕਿ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ।
 


author

Inder Prajapati

Content Editor

Related News