ਚਿੱਟੇ ਦਾ ਕਹਿਰ, ਬੱਚਿਆਂ ਨੇ ਮਾਂ-ਬਾਪ ਨੂੰ ਦਰਦ ਦੀ ਦਵਾਈ ਦੱਸ ਲਵਾ ਦਿੱਤਾ ਨਸ਼ੇ ''ਤੇ

Monday, Feb 03, 2025 - 03:03 PM (IST)

ਚਿੱਟੇ ਦਾ ਕਹਿਰ, ਬੱਚਿਆਂ ਨੇ ਮਾਂ-ਬਾਪ ਨੂੰ ਦਰਦ ਦੀ ਦਵਾਈ ਦੱਸ ਲਵਾ ਦਿੱਤਾ ਨਸ਼ੇ ''ਤੇ

ਮੰਡੀ- ਨਸ਼ੇ ਦੀ ਆਦਤ ਨੇ ਕਈ ਪਰਿਵਾਰ ਤਬਾਹ ਕਰ ਦਿੱਤੇ ਹਨ। ਚਿੱਟੇ ਦੀ ਗ੍ਰਿਫ਼ਤ 'ਚ ਨਾ ਸਿਰਫ਼ ਨੌਜਵਾਨ ਸਗੋਂ ਬਜ਼ੁਰਗ ਵੀ ਆ ਚੁੱਕੇ ਹਨ। ਹਾਲਾਤ ਇੰਨੇ ਭਿਆਨਕ ਹੋ ਚੁੱਕੇ ਹਨ ਕਿ ਜਦੋਂ ਬੱਚਿਆਂ ਨੂੰ ਘਰੋਂ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਵੀ ਨਸ਼ੇ ਦੀ ਆਦਤ ਪਾ ਦਿੱਤੀ। ਕਿਸੇ ਨੇ ਇਸ ਨੂੰ ਦਰਦ ਦੀ ਦਵਾਈ ਦੱਸ ਕੇ ਪਰਿਵਾਰ ਵਾਲਿਆਂ ਨੂੰ ਇਸ ਦਾ ਆਦੀ ਬਣਾ ਦਿੱਤਾ ਤਾਂ ਕਿਸੇ ਨੇ ਹੋਰ ਬਹਾਨੇ ਨਾਲ ਧੋਖੇ 'ਚ ਰੱਖ ਕੇ ਉਨ੍ਹਾਂ ਨੂੰ ਇਸ ਦਲਦਲ 'ਚ ਧੱਕ ਦਿੱਤਾ। ਅੱਜ ਸਥਿਤੀ ਇਹ ਹੈ ਕਿ ਕਈ ਪਰਿਵਾਰ ਇਸ ਨਸ਼ੇ ਦੀ ਲਪੇਟ 'ਚ ਆ ਚੁੱਕੇ ਹਨ ਅਤੇ ਨਸ਼ੇ ਲਈ ਆਪਣੇ ਗਹਿਣੇ, ਭਾਂਡੇ ਅਤੇ ਇੱਥੇ ਤੱਕ ਕਿ ਘਰ ਦੇ ਦਰੱਖਤ ਤੱਕ ਵੇਚਣ ਨੂੰ ਮਜ਼ਬੂਰ ਹੋ ਰਹੇ ਹਨ। ਇਹ ਭਿਆਨਕ ਹਾਲਾਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸਲਾਪੜ ਖੇਤਰ ਦੇ ਹਨ। 

ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ

ਇਕ ਔਰਤ ਨੂੰ ਉਸ ਦੇ ਬੇਟੇ ਨੇ ਗੋਢਿਆਂ ਦੇ ਦਰਦ ਦੀ ਦਵਾਈ ਦੱਸ ਕੇ ਚਿੱਟਾ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਦਰਦ ਤੋਂ ਰਾਹਤ ਮਿਲੀ ਤਾਂ ਔਰਤ ਨੇ ਖ਼ੁਦ ਇਹ ਦਵਾਈ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਹੌਲੀ-ਹੌਲੀ ਉਸ ਨੂੰ ਆਦਤ ਪੈ ਗਈ। ਨਸ਼ੇ ਲਈ ਘਰ ਦੀ ਸਾਰੀ ਜਮ੍ਹਾਂ ਪੂੰਜੀ ਖ਼ਤਮ ਹੋ ਗਈ। ਇਸ ਤੋਂ ਬਾਅਦ ਮਾਂ-ਬੇਟੇ ਨੇ ਰਿਸ਼ਤੇਦਾਰਾਂ ਤੋਂ ਉਧਾਰ ਲੈਣਾ ਸ਼ੁਰੂ ਕਰ ਦਿੱਤਾ। ਵਾਰ-ਵਾਰ ਪੈਸੇ ਮੰਗਣ ਅਤੇ ਉਨ੍ਹਾਂ ਦੇ ਰਵੱਈਏ 'ਚ ਤਬਦੀਲੀ ਨਾਲ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ। ਜਦੋਂ ਸੱਚਾਈ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਦੇ ਗੈਸ ਸਿਲੰਡਰ, ਭਾਂਡੇ ਅਤੇ ਦਰੱਖਤ ਤੱਕ ਵੇਚ ਦਿੱਤੇ ਸਨ। ਜਦੋਂ ਪਰਿਵਾਰ ਦੀਆਂ ਵਿਆਹੁਤਾ ਧੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੀ ਮਾਂ ਅਤੇ ਭਰਾ ਨੂੰ ਨਸ਼ੇ ਦੇ ਦਲਦਲ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।  ਮੰਡੀ ਦੀ ਪੁਲਸ ਸਪਰਡੈਂਟ ਸਾਕਸ਼ੀ ਵਰਮਾ ਦਾ ਕਹਿਣਾ ਹੈ ਕਿ ਪੁਲਸ ਲਗਾਤਾਰ ਚਿੱਟੇ ਅਤੇ ਹੋਰ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਸਰਹੱਦੀ ਇਲਾਕਿਆਂ 'ਚ ਵੀ ਸਖ਼ਤੀ ਵਧਾਈ ਗਈ ਹੈ ਅਤੇ ਭਵਿੱਖ 'ਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News