ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

Saturday, Aug 29, 2026 - 11:15 AM (IST)

ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

ਨਵੀਂ ਦਿੱਲੀ (ਏਜੰਸੀ)- ਪੱਛਮੀ ਦਿੱਲੀ ਦੇ ਤਿਲਕ ਨਗਰ ’ਚ ਦਿੱਲੀ ਯੂਨੀਵਰਸਿਟੀ ਦੀ 21 ਸਾਲਾ ਵਿਦਿਆਰਥਣ ਤੇ ਮਾਡਲ ਮੁਸਕਾਨ ਦੇ ਕਤਲ ਦੇ ਮੁਲਜ਼ਮ ਨੂੰ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮ ਆਕਿਬ ਉਰਫ਼ ਇਮਰਾਨ (26) ਜਿਮ ਟ੍ਰੇਨਰ ਦੇ ਤੌਰ ’ਤੇ ਕੰਮ ਕਰਦਾ ਸੀ। ਉਹ 26 ਅਗਸਤ ਨੂੰ ਲੜਕੀ ਦਾ ਕਤਲ ਕਰਨ ਦੇ ਬਾਅਦ ਤੋਂ ਫ਼ਰਾਰ ਸੀ। ਉਸ ਨੂੰ ਫੜਨ ਲਈ ਪੁਲਸ ਦੀਆਂ 15 ਤੋਂ ਵੱਧ ਟੀਮਾਂ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ: ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ ਗ੍ਰਿਫਤਾਰ

PunjabKesari

ਇਕ ਸੂਚਨਾ ਦੇ ਆਧਾਰ ’ਤੇ ਵਿਸ਼ੇਸ਼ ਕਰਮਚਾਰੀਆਂ ਅਤੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਉਸ ਨੂੰ ਫੜਨ ਲਈ ਜਾਲ ਵਿਛਾਇਆ। ਜਦੋਂ ਪੁਲਸ ਕਰਮਚਾਰੀਆਂ ਨੇ ਇਮਰਾਨ ਨੂੰ ਰੋਕਿਆ, ਤਾਂ ਉਨ੍ਹਾਂ ਵਿਚਾਲੇ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨੇ 4 ਗੋਲੀਆਂ ਦਾਗੀਆਂ ਜਦਕਿ ਪੁਲਸ ਨੇ 7 ਗੋਲੀਆਂ ਚਲਾਈਆਂ। ਇਸ ਗੋਲੀਬਾਰੀ ’ਚ 3 ਗੋਲੀਆਂ ਇਮਰਾਨ ਦੇ ਪੈਰ ’ਚ ਲੱਗੀਆਂ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਇਮਰਾਨ ਨੂੰ ਫੜ ਲਿਆ ਗਿਆ ਅਤੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰੱਖੜੀ ’ਤੇ ਰਾਮਦੇਵ ਨੇ ਕੰਗਨਾ ਨੂੰ ਮਠਿਆਈ ਤੇ ਰੁਪਏ ਭੇਜੇ : ਕਿਹਾ-ਵਿਵਾਦ ਖਤਮ ਕਰੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News