ਵਪਾਰ ਮੇਲੇ ''ਚ ਮਿਕੀ ਮਾਊਸ ਜਪਿੰਗ ਝੂਲਾ ਨਾਲ ਵਾਪਰਿਆ ਹਾਦਸਾ, 10 ਬੱਚੇ ਫਸੇ, 4 ਗੰਭੀਰ ਜ਼ਖ਼ਮੀ

Monday, Dec 23, 2024 - 05:17 PM (IST)

ਵਪਾਰ ਮੇਲੇ ''ਚ ਮਿਕੀ ਮਾਊਸ ਜਪਿੰਗ ਝੂਲਾ ਨਾਲ ਵਾਪਰਿਆ ਹਾਦਸਾ, 10 ਬੱਚੇ ਫਸੇ, 4 ਗੰਭੀਰ ਜ਼ਖ਼ਮੀ

ਹਿਮਾਚਲ : ਕਾਂਗੜਾ ਜ਼ਿਲ੍ਹੇ ਦੇ ਡੇਹਰਾ ਸ਼ਹਿਰ 'ਚ ਹਨੂੰਮਾਨ ਚੌਕ ਨੇੜੇ ਚੱਲ ਰਹੇ ਨਿੱਜੀ ਵਪਾਰਕ ਮੇਲੇ 'ਚ ਮਿਕੀ ਮਾਊਸ ਜਪਿੰਗ ਝੂਲਾ ਪੰਕਚਰ ਹੋ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਕਰੀਬ 9 ਤੋਂ 10 ਬੱਚੇ ਇਸ ਝੂਲੇ 'ਚ ਮਸਤੀ ਕਰ ਰਹੇ ਸਨ। ਪੰਕਚਰ ਹੋਣ ਨਾਲ ਅਚਾਨਕ ਝੂਲੇ ਦਾ ਉਪਰਲਾ ਹਿੱਸਾ ਝੁਕ ਗਿਆ ਅਤੇ ਬੱਚੇ ਇਕ ਦੂਜੇ 'ਤੇ ਡਿੱਗਣ ਲੱਗ ਪਏ। 

ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp

ਦੱਸਿਆ ਜਾਂਦਾ ਹੈ ਕਿ ਝੂਲੇ ਵਿੱਚ ਹਵਾ ਭਰਨ ਵਾਲੀ ਮਸ਼ੀਨ ਅਚਾਨਕ ਬੰਦ ਹੋ ਗਈ, ਜਿਸ ਕਾਰਨ ਝੂਲਾ ਅਸੰਤੁਲਿਤ ਹੋ ਗਿਆ ਅਤੇ ਬੱਚਿਆਂ ਦੀ ਸੁਰੱਖਿਆ ਖ਼ਤਰਾ ਵਿਚ ਆ ਗਈ। ਇਸ ਘਟਨਾ ਦੌਰਾਨ ਜਿਵੇਂ ਹੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਹੇਠਾਂ ਡਿੱਗਦੇ ਦੇਖਿਆ ਤਾਂ ਉਹ ਝੂਲੇ ਕੋਲ ਦੌੜੇ ਅਤੇ ਆਪਣੇ ਬੱਚਿਆਂ ਨੂੰ ਬਾਹਰ ਕੱਢਣ ਲੱਗ ਪਏ। ਕੁਝ ਬੱਚਿਆਂ ਨੂੰ ਇਸ ਦੌਰਾਨ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਚਾਰ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ - ਅੱਖਾਂ 'ਤੇ ਪੱਟੀ ਬੰਨ੍ਹ ਭੈਣ-ਭਰਾ ਨੇ ਕੀਤਾ ਅਜਿਹਾ ਕੰਮ! ਡਾਕਟਰ ਤੇ ਨਰਸਾਂ ਦੇ ਉੱਡੇ ਹੋਸ਼

ਬੋਂਗਟਾ ਵਾਸੀ ਰਾਜੀਵ ਕੁਮਾਰ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਪੰਜ ਸਾਲਾ ਬੇਟੀ ਨਾਲ ਵਪਾਰ ਮੇਲੇ ਵਿੱਚ ਆਇਆ ਹੋਇਆ ਸੀ। ਘਟਨਾ ਦੌਰਾਨ ਉਸ ਦੀ ਬੇਟੀ ਝੂਲੇ ਦੇ ਉਪਰਲੇ ਹਿੱਸੇ 'ਤੇ ਮਸਤੀ ਕਰ ਰਹੀ ਸੀ ਪਰ ਝੂਲੇ ਦੇ ਝੁਕਣ ਨਾਲ ਉਸ ਦੀ ਬੇਟੀ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਲੱਤ 'ਤੇ ਸੱਟ ਲੱਗ ਗਈ।

ਇਹ ਵੀ ਪੜ੍ਹੋ - 12 ਸੂਬਿਆਂ 'ਚ ਤੂਫਾਨ-ਮੀਂਹ ਦੇ ਨਾਲ-ਨਾਲ ਪੈਣਗੇ ਗੜੇ, ਪਹਾੜਾਂ 'ਚ ਬਰਫ਼ਬਾਰੀ ਦਾ ਅਲਰਟ ਜਾਰੀ

ਵਪਾਰ ਮੇਲੇ ਦੇ ਆਯੋਜਕ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਦੀ ਤਾਰ ਟੁੱਟਣ ਕਾਰਨ ਵਾਪਰਿਆ ਹੈ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਧਰ, ਡੀਐੱਸਪੀ ਡੇਹਰਾ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਸ ਮੌਕੇ ’ਤੇ ਪੁੱਜ ਗਈ ਹੈ। ਪ੍ਰਬੰਧਕਾਂ ਨੂੰ ਜਨਰੇਟਰ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫਿਲਹਾਲ ਝੂਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਤੋਂ ਬਾਅਦ ਹੀ ਇਸ ਨੂੰ ਦੁਬਾਰਾ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ - PM ਮੋਦੀ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, 71000 ਲੋਕਾਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News