ਦੇਸ਼ ਦੇ ਲਗਭਗ 55 ਫੀਸਦੀ ਟਰੱਕ ਡਰਾਈਵਰਾਂ ਦੀ ਨਜ਼ਰ ਨੂੰ ਲੈ ਕੇ ਹੋਇਆ ਇਹ ਖੁਲਾਸਾ

Tuesday, Jan 28, 2025 - 06:50 PM (IST)

ਦੇਸ਼ ਦੇ ਲਗਭਗ 55 ਫੀਸਦੀ ਟਰੱਕ ਡਰਾਈਵਰਾਂ ਦੀ ਨਜ਼ਰ ਨੂੰ ਲੈ ਕੇ ਹੋਇਆ ਇਹ ਖੁਲਾਸਾ

ਨਵੀਂ ਦਿੱਲੀ (ਏਜੰਸੀ)- ਭਾਰਤ ਵਿੱਚ ਲਗਭਗ 55.1 ਫੀਸਦੀ ਟਰੱਕ ਡਰਾਈਵਰਾਂ ਦੀ ਨਜ਼ਰ ਕਮਜ਼ੋਰ ਹੈ, ਜਦੋਂਕਿ 53.3 ਫੀਸਦੀ ਨੂੰ ਦੂਰ ਦੀ ਨਜ਼ਰ ਵਿੱਚ ਸੁਧਾਰ ਦੀ ਲੋੜ ਹੈ ਅਤੇ 46.7 ਫੀਸਦੀ ਨੂੰ ਨੇੜੇ ਦੀ ਨਜ਼ਰ ਲਈ ਇਲਾਜ ਦੀ ਲੋੜ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT), ਦਿੱਲੀ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ, ਲਗਭਗ 44.3 ਫੀਸਦੀ ਡਰਾਈਵਰਾਂ ਦਾ ਬਾਡੀ ਮਾਸ ਇੰਡੈਕਸ (BMI) ਬਾਰਡਰਲਾਈਨ ਜਾਂ ਇਸ ਤੋਂ ਵੱਧ ਹੈ, ਜਦੋਂਕਿ 57.4 ਫੀਸਦੀ ਦਾ ਬਲੱਡ ਪ੍ਰੈਸ਼ਰ ਪੱਧਰ ਵਧਿਆ ਹੋਇਆ ਹੈ ਅਤੇ 18.4 ਫੀਸਦੀ ਵਿਚ ਬਲੱਡ ਸ਼ੂਗਰ ਦਾ ਪੱਧਰ ਬਾਰਡਰਲਾਈਨ ਜਾਂ ਇਸ ਤੋਂ ਵੱਧ ਪਾਇਆ ਗਿਆ। IIT ਦਿੱਲੀ ਨੇ ਇਹ ਰਿਪੋਰਟ ਫਾਰਸਾਈਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ’ਤੇ ਲੱਗੇਗੀ ਪਾਬੰਦੀ!

ਇਸ ਲਈ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਰਾਜਾਂ ਦੇ ਕੁੱਲ 50,000 ਟਰੱਕ ਡਰਾਈਵਰਾਂ ਦੀ ਜਾਂਚ ਕੀਤੀ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਭਗ 33.9 ਫੀਸਦੀ ਟਰੱਕ ਡਰਾਈਵਰਾਂ ਨੇ ਦਰਮਿਆਨੇ ਪੱਧਰ ਦੇ ਤਣਾਅ ਹੋਣ ਦੀ ਜਾਣਕਾਰੀ ਦਿੱਤੀ, ਜਦੋਂਕਿ 2.9 ਫੀਸਦੀ ਵਿੱਚ ਉੱਚ ਪੱਧਰ ਦਾ ਤਣਾਅ ਪਾਇਆ ਗਿਆ, ਜੋ ਮਾਨਸਿਕ ਸਿਹਤ ਸਹਾਇਤਾ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਟਰੱਕ ਦੇਸ਼ ਭਰ ਵਿੱਚ ਜ਼ਰੂਰੀ ਸਮਾਨ ਦੀ ਢੋਆ-ਢੁਆਈ ਦਾ ਇੱਕ ਮਹੱਤਵਪੂਰਨ ਸਾਧਨ ਹਨ। ਟਰੱਕਾਂ ਨੂੰ ਭਾਰਤੀ ਲੌਜਿਸਟਿਕਸ ਸੈਕਟਰ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਹੈ। ਹਾਲਾਂਕਿ, ਇਹਨਾਂ ਟਰੱਕਾਂ ਨੂੰ ਚਲਾਉਣ ਵਾਲੇ ਡਰਾਈਵਰਾਂ ਨੂੰ ਅਕਸਰ ਮੁਸ਼ਕਲ ਚੁਣੌਤੀਆਂ ਅਤੇ ਔਖੀ ਜੀਵਨ ਸ਼ੈਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਵਿੱਚ ਲੰਬੇ ਸਮੇਂ ਤੱਕ ਟਰੱਕ ਚਲਾਉਣਾ, ਅਨਿਯਮਿਤ ਸ਼ਿਫਟਾਂ, ਪਰਿਵਾਰ ਤੋਂ ਦੂਰ ਰਹਿਣਾ ਅਤੇ ਕਈ ਤਰ੍ਹਾਂ ਦੀਆਂ ਸਿਹਤ ਚਿੰਤਾਵਾਂ ਸ਼ਾਮਲ ਹਨ।

ਇਹ ਵੀ ਪੜ੍ਹੋ: ਡੀਜ਼ਲ ਤੇ ਪੈਟਰੋਲ ਦੀ ਸਪਲਾਈ 'ਚ ਵਿਘਨ ਪਾਉਣ ਦੀ ਕੋਸ਼ਿਸ਼, ਤੇਲ ਟੈਂਕਰਾਂ ਦੇ ਕਾਫਲੇ 'ਤੇ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News