ਦਿੱਲੀ ਮੇਅਰ ਚੋਣਾਂ 'ਚ AAP ਦੀ ਜਿੱਤ, 3 ਵੋਟਾਂ ਨਾਲ ਹਾਰੀ ਭਾਜਪਾ
Friday, Nov 15, 2024 - 05:52 AM (IST)
ਨਵੀਂ ਦਿੱਲੀ- ਨਵੀਂ ਦਿੱਲੀ ਤੋਂ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੋਈਆਂ ਮੇਅਰ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਚੋਣਾਂ 'ਚ 'ਆਪ' ਨੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਭਾਜਪਾ ਨੂੰ ਸਿਰਫ਼ 3 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕਰ ਲਈ ਹੈ।
'ਆਪ' ਨੇ ਇਨ੍ਹਾਂ ਚੋਣਾਂ 'ਚ 135 ਵੋਟਾਂ ਹਾਸਲ ਕੀਤੀਆਂ ਸਨ, ਜਿਨ੍ਹਾਂ 'ਚੋਂ 2 ਵੋਟਾਂ ਨੂੰ ਰੱਦ ਕਰਾਰ ਕਰ ਦਿੱਤਾ ਗਿਆ, ਜਿਸ ਕਾਰਨ 'ਆਪ' ਨੂੰ ਕੁੱਲ 133 ਯੋਗ ਵੋਟਾਂ ਹਾਸਲ ਹੋਈਆਂ, ਜਦਕਿ ਭਾਜਪਾ ਨੂੰ 130 ਵੋਟਾਂ ਹਾਸਲ ਹੋਈਆਂ।
ਇਸ ਤਰ੍ਹਾਂ 3 ਵੋਟਾਂ ਨਾਲ 'ਆਮ ਆਦਮੀ ਪਾਰਟੀ ਜੇਤੂ' ਉਮੀਦਵਾਰ ਮਹੇਸ਼ ਕੁਮਾਰ ਖੀਂਚੀ ਦਿੱਲੀ ਦੇ ਨਵੇਂ ਮੇਅਰ ਚੁਣੇ ਜਾ ਚੁੱਕੇ ਹਨ ਤੇ ਭਾਜਪਾ ਦੇ ਉਮੀਦਵਾਰ ਕਿਸ਼ਨ ਲਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਮਹੇਸ਼ ਕੁਮਾਰ ਦਿੱਲੀ ਦੇ ਦੇਵ ਨਗਰ (ਵਾਰਡ ਨੰਬਰ 84) ਤੋਂ ਕੌਂਸਲਰ ਹਨ, ਜੋ ਕਿ ਹੁਣ ਦਿੱਲੀ ਦੇ ਮੇਅਰ ਚੁਣੇ ਜਾ ਚੁੱਕੇ ਹਨ।
#WATCH | AAP's Mahesh Kumar Khinchi elected as Delhi's new mayor
— ANI (@ANI) November 14, 2024
Visuals from the Delhi's Civic Centre pic.twitter.com/07gSFexqA2
ਇਹ ਵੀ ਪੜ੍ਹੋ- ਪਾਵਰਕਾਮ ਦਾ ਸੁਨਹਿਰੀ ਮੌਕਾ ; 'ਸਾਲਾਂ ਤੋਂ ਕੱਟੇ ਕੁਨੈਕਸ਼ਨ ਦੁਬਾਰਾ ਲਗਵਾਓ, ਕਰੋੜਾਂ ਰੁਪਏ ਬਚਾਓ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e