‘ਝਾੜੂ’ ਫੜਣ ਲਈ ‘ਪੰਜਾ’ ਤਿਆਰ, ਐਲਾਨ ਬਾਕੀ

Saturday, Apr 06, 2019 - 05:01 PM (IST)

‘ਝਾੜੂ’ ਫੜਣ ਲਈ ‘ਪੰਜਾ’ ਤਿਆਰ, ਐਲਾਨ ਬਾਕੀ

ਨਵੀਂ ਦਿੱਲੀ (ਵੈਬ ਡੈਸਕ)- ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਝਾੜੂ ਫੜਣ ਲਈ ਕਾਂਗਰਸ ਦੇ ਪੰਜਾ ਤਿਆਰ ਹੋ ਗਿਆ ਹੈ ਪਰ ਅਜੇ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਦੋਵਾਂ ਪਾਰਟੀਆਂ ਵਿਚਕਾਰ ਦਿੱਲੀ ਦੀਆਂ 7 ਸੀਟਾਂ ਉਤੇ 4-3 ਦਾ ਸਮਝੋਤਾ ਹੋ ਗਿਆ ਹੈ ਪਰ ਕਾਂਗਰਸ ਤੀਸਰੀ ਸੀਟ ਬਾਰੇ ਅੱਜੇ ਫੈਸਲਾ ਨਹੀਂ ਕਰ ਸਕੀ ਹੈ, ਜਿਸ ਕਾਰਨ ਗਠਜੋੜ ਵਿਚਕਾਰਲਾ ਪੇਚ ਅਜੇ ਵੀ ਅੜ ਰਿਹਾ ਹੈ। ਇਹੀ ਕਾਰਨ ਹੈ ਕਿ ਗਠਜੋੜ ਦੀ ਗੱਲ ਤਾਂ ਤੈਅ ਹੋ ਗਈ ਹੈ ਪਰ ਅੱਜੇ ਤਕ ਐਲ਼ਾਨ ਨਹੀਂ ਹੋ ਸਕਿਆ ਹੈ।

ਗਠਜੋੜ ਬਾਰੇ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੈਣਾ ਹੈ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਅੰਦਰ ਜੰਗ ਛਿੜੀ ਹੋਈ ਹੈ, ਟਿਕਟ ਦੇ ਦਾਅਵੇਦਾਰ ਨੇਤਾ ਆਪਣੇ ਹਿਸਾਬ ਨਾਲ ਟਿਕਟ ਮੰਗ ਰਹੇ ਹਨ। ਮੌਜੂਦਾ ਹਾਲਤਾਂ ਕਾਰਨ ਕਾਂਗਰਸ ਆਮ ਆਦਮੀ ਪਾਰਟੀ ਉਤੇ ਦਬਾਅ ਨਹੀਂ ਬਣਾ ਪਾ ਰਹੀ ਹੈ। ਉਥੇ ਹੀ ਭਾਜਪਾ ਨੂੰ ਹਰਾਉਣ ਦੇ ਲਈ ਕਾਂਗਰਸ ਕੋਲ ਗਠਜੋੜ ਤੋਂ ਇਲਾਵਾ ਦੂਜਾ ਕੋਈ ਰਾਹ ਨਹੀਂ ਹੈ। ਨਵੀਂ ਦਿੱਲੀ ਤੇ ਚਾਂਦਨੀ ਚੌਂਕ ਦੀ ਸੀਟ ਕਾਂਗਰਸ ਦੇ ਕੋਲ ਜਾ ਰਹੀ ਹੈ। ਇਸ ਉਤੇ ਦੋਵਾਂ ਪੱਖਾਂ ਵਿਚਕਾਰ ਸਹਿਮਤੀ ਬਣ ਗਈ ਹੈ ਪਰ ਤੀਜੀ ਸੀਟ ਨੂੰ ਲੈ ਕੇ ਕਾਂਗਰਸ ਹਮਲਾਵਰ ਹੈ। ਉਹ ਪੂਰਬੀ ਦਿੱਲੀ ਜਾਂ ਫਿਰ ਦੱਖਣ ਪੂਰਬ ਦੀ ਸੀਟ ਮੰਗ ਰਹੀ ਹੈ। ਇਨ੍ਹਾਂ ਦੋਵਾਂ ਸੀਟਾਂ ਉਤੇ ਹੀ ਆਪ ਦੇ ਆਤੀਸ਼ੀ ਤੇ ਸਤੀਸ਼ ਪਾਂਡੇ ਹਨ, ਜੋ ਇਸ ਹਲਕੇ ਵਿਚ ਲੰਬੇ ਸਮੇਂ ਤੋਂ ਚੋਣ ਪ੍ਰਚਾਰ ਕਰ ਰਹੇ ਹਨ। ਕਾਂਗਰਸ ਵੀ ਇਨ੍ਹਾਂ ਸੀਟਾਂ ਉਤੇ ਕਾਫੀ ਜੋਰ ਲਗਾ ਰਹੀ ਹੈ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਕੋਈ ਵੀ ਹਾਰਨ ਵਾਲੀ ਸੀਟ ਨਹੀਂ ਲੈਣਾ ਚਾਹੁੰਦੀ, ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਇਨ੍ਹਾਂ ਦੋਵਾਂ ਸੀਟਾਂ ਤੋਂ ਵੱਡੇ ਫਰਕ ਨਾਲ ਹਾਰੀ ਸੀ। ਕਾਂਗਰਸੀ ਵਰਕਰਾਂ ਮੁਤਾਬਕ ਮੁਸਲਮ ਵੋਟ ਬੈਂਕ ਸਭ ਤੋਂ ਵੱਧ ਈਸਟ ਵਿਚ 16 ਫੀਸਦੀ ਅਤੇ ਨਾਰਥ ਵਿਚ 15 ਫੀਸਦੀ ਹੈ। ਇਹ ਵੋਟ ਜਿੱਤ ਹਾਰ ਤੈਅ ਕਰੇਗਾ। ਪਾਰਟੀ ਇਨ੍ਹਾਂ ਦੋਵਾਂ ਵਿਚੋਂ ਇਕ ਸੀਟ ਚਾਹੁੰਦੀ ਹੈ। ਇਹ ਸੀਟ ਆਪ ਦੇਣ ਨੂੰ ਤਿਆਰ ਨਹੀਂ ਹੈ।


author

DILSHER

Content Editor

Related News