ਆਧਾਰ ਯੂਜ਼ਰਾਂ ਲਈ ਖੁਸ਼ਖਬਰੀ: ਨਵਾਂ Aadhaar ਐਪ ਤੁਹਾਡੀ ਪਹਿਚਾਣ ਰੱਖੇਗਾ ਹੋਰ ਸੁਰੱਖਿਅਤ

Monday, Nov 17, 2025 - 05:47 PM (IST)

ਆਧਾਰ ਯੂਜ਼ਰਾਂ ਲਈ ਖੁਸ਼ਖਬਰੀ: ਨਵਾਂ Aadhaar ਐਪ ਤੁਹਾਡੀ ਪਹਿਚਾਣ ਰੱਖੇਗਾ ਹੋਰ ਸੁਰੱਖਿਅਤ

ਵੈੱਬ ਡੈਸਕ- UIDAI ਨੇ ਆਧਾਰ ਸੇਵਾਵਾਂ ਨੂੰ ਹੋਰ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਨਵਾਂ Aadhaar App ਲਾਂਚ ਕੀਤਾ ਹੈ। ਇਸ ਐਪ 'ਚ Biometrics Lock/Unlock ਦਾ ਖਾਸ ਫੀਚਰ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰ ਆਪਣੇ ਫਿੰਗਰਪ੍ਰਿੰਟ ਅਤੇ ਆਇਰਿਸ ਡਾਟਾ ਨੂੰ ਆਪਣੇ ਮੋਬਾਈਲ ‘ਤੇ ਹੀ ਕੁਝ ਸਕਿੰਟਾਂ 'ਚ ਲਾਕ ਕਰ ਸਕਦੇ ਹਨ। ਇਹ ਕਦਮ ਡਿਜੀਟਲ ਧੋਖਾਧੜੀ ਨੂੰ ਰੋਕਣ ਵੱਲ ਇਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।

ਬਾਇਓਮੈਟਰਿਕ ਲਾਕ ਕੀ ਹੈ ਅਤੇ ਕਿਉਂ ਜ਼ਰੂਰੀ?

ਆਧਾਰ ਕਾਰਡ 'ਚ ਦਰਜ ਬਾਇਓਮੈਟਰਿਕ ਡਿਟੇਲ — ਜਿਵੇਂ ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨ — ਪਛਾਣ ਦੀ ਪੁਸ਼ਟੀ ਕਰਨ ਲਈ ਵਰਤੀ ਜਾਂਦੀ ਹੈ।
ਨਵੀਂ SIM ਐਕਟੀਵੇਸ਼ਨ, ਬੈਂਕ ਅਕਾਊਂਟ ਖੁਲ੍ਹਵਾਉਣਾ, KYC ਜਾਂ ਹੋਰ ਸਰਕਾਰੀ ਕੰਮ— ਲਗਭਗ ਹਰ ਜਗ੍ਹਾ ਆਧਾਰ ਦੀ ਲੋੜ ਹੁੰਦੀ ਹੈ।
ਇਹ ਡਾਟਾ ਜੇਕਰ ਲਾਕ ਨਾ ਹੋਵੇ, ਤਾਂ ਕੋਈ ਵੀ ਧੋਖੇਬਾਜ਼ ਇਸ ਦਾ ਗਲਤ ਇਸਤੇਮਾਲ ਕਰ ਸਕਦਾ ਹੈ।
ਇਸ ਲਈ UIDAI ਦਾ ਇਹ ਨਵਾਂ ਬਾਇਓਮੈਟਰਿਕ ਲਾਕ ਫੀਚਰ ਆਧਾਰ ਧਾਰਕਾਂ ਲਈ ਸੁਰੱਖਿਆ ਦੀ ਮਜ਼ਬੂਤ ਢਾਲ ਸਾਬਤ ਹੋ ਰਿਹਾ ਹੈ।

ਨਵੇਂ Aadhaar ਐਪ ਦੀ ਖ਼ਾਸੀਅਤ

  • ਆਧਾਰ ਕਾਰਡ ਡਿਸਪਲੇਅ
  • ਬਾਇਓਮੈਟਰਿਕ ਲਾਕ/ਅਨਲਾਕ
  • QR ਕੋਡ
  • ਐਡਰੈੱਸ ਅਪਡੇਟ
  • ਕਈ ਹੋਰ ਆਧਾਰ ਸੇਵਾਵਾਂ
  • ਇਹ ਐਪ 14 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ, ਜਿਨ੍ਹਾਂ 'ਚ ਹਿੰਦੀ, ਅੰਗਰੇਜ਼ੀ ਅਤੇ ਕੁਝ ਰੀਜਨਲ ਭਾਸ਼ਾਵਾਂ ਵੀ ਸ਼ਾਮਲ ਹਨ।

ਬਾਇਓਮੈਟਰਿਕ ਲਾਕ ਕਿਵੇਂ ਕਰਨਾ ਹੈ? (ਸਟੈਪ-ਬਾਈ-ਸਟੈਪ)

  • ਆਪਣੇ ਐਂਡਰਾਇਡ ਫੋਨ ‘ਚ Google Play Store ਜਾਂ iPhone ‘ਚ App Store ਤੋਂ Aadhaar App ਡਾਊਨਲੋਡ ਕਰੋ।
  • ਐਪ ਖੋਲ੍ਹ ਕੇ ਆਪਣਾ ਆਧਾਰ ਨੰਬਰ ਦਾਖਿਲ ਕਰੋ।
  • ਮੋਬਾਈਲ ਨੰਬਰ ਵੈਰੀਫਾਈ ਕਰਨ ਲਈ—
  • ਆਧਾਰ ਨਾਲ ਜੁੜਿਆ ਨੰਬਰ
  • ਜਾਂ ਕਿਸੇ ਹੋਰ ਨੰਬਰ ਦਾ ਚੋਣ
  • OTP ਵੈਰੀਫਿਕੇਸ਼ਨ ਦੇ ਬਾਅਦ Face Authentication ਅਤੇ 6 ਅੰਕਾਂ ਦਾ PIN ਬਣਾਓ।
  • ਐਪ ‘ਚ ਲਾਗਇਨ ਕਰਨ ਤੋਂ ਬਾਅਦ ਹੇਠਾਂ ਤੋਂ Swipe Up ਕਰੋ।
  • ਇੱਥੇ Biometric Lock ਦਾ ਆਪਸ਼ਨ ਮਿਲੇਗਾ — ਇਸ ‘ਤੇ ਕਲਿਕ ਕਰੋ।
  • Lock Biometrics ਚੁਣਦੇ ਹੀ ਤੁਹਾਡਾ ਬਾਇਓਮੈਟਰਿਕ ਡਾਟਾ ਲਾਕ ਹੋ ਜਾਵੇਗਾ।
  • ਜਦੋਂ ਜ਼ਰੂਰਤ ਪਵੇ — KYC, SIM ਐਕਟੀਵੇਸ਼ਨ ਜਾਂ ਬੈਂਕ ਕੰਮਾਂ ਲਈ — ਇਨ੍ਹਾਂ ਹੀ ਕਦਮਾਂ ਨਾਲ ਇਸ ਨੂੰ ਕੁਝ ਪਲਾਂ ‘ਚ ਅਨਲਾਕ ਵੀ ਕੀਤਾ ਜਾ ਸਕਦਾ ਹੈ।

ਕਿਉਂ ਹੈ ਇਹ ਫੀਚਰ ਮਹੱਤਵਪੂਰਨ?

ਡਿਜੀਟਲ ਧੋਖਾਧੜੀ ਦੇ ਵਧ ਰਹੇ ਮਾਮਲਿਆਂ ਦੇ ਦੌਰਾਨ ਇਹ ਫੀਚਰ ਆਧਾਰ ਧਾਰਕਾਂ ਲਈ ਸਭ ਤੋਂ ਆਸਾਨ ਅਤੇ ਭਰੋਸੇਯੋਗ ਸੁਰੱਖਿਆ ਮੰਨਿਆ ਜਾ ਰਿਹਾ ਹੈ। ਬਾਇਓਮੈਟਰਿਕ ਲਾਕ ਹੋਣ ‘ਤੇ ਕੋਈ ਵੀ ਤੁਹਾਡੇ ਫਿੰਗਰਪ੍ਰਿੰਟ ਜਾਂ ਆਇਰਿਸ ਡਾਟਾ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ।


author

DIsha

Content Editor

Related News