ਚੱਲਦੀ ਟਰੇਨ ''ਚ ਗੂੰਜੀਆਂ ਕਿਲਕਾਰੀਆਂ, ਯਾਤਰੀਆਂ ਨੇ ਬੱਚੇ ਦੇ ਜਨਮ ਦੀ ਮਨਾਈ ਖੁਸ਼ੀ

Friday, Jan 03, 2025 - 10:49 AM (IST)

ਚੱਲਦੀ ਟਰੇਨ ''ਚ ਗੂੰਜੀਆਂ ਕਿਲਕਾਰੀਆਂ, ਯਾਤਰੀਆਂ ਨੇ ਬੱਚੇ ਦੇ ਜਨਮ ਦੀ ਮਨਾਈ ਖੁਸ਼ੀ

ਰੇਵਾੜੀ- ਰੇਲਵੇ ਸਟੇਸ਼ਨ 'ਤੇ ਚੱਲਦੀ ਟਰੇਨ 'ਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਤਾਂ ਟਰੇਨ 'ਚ ਹੀ ਉਸ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਟਰੇਨ 'ਚ ਮੌਜੂਦ ਸਾਰੇ ਯਾਤਰੀਆਂ ਨੇ ਬੱਚੇ ਦੇ ਜਨਮ ਦੀ ਖੁਸ਼ੀ ਮਨਾਈ। ਇਹ ਮਾਮਲਾ ਹਰਿਆਣਾ ਦੇ ਰੇਵਾੜੀ ਦਾ ਹੈ।

ਪਤੀ ਨੇ ਰੇਲਵੇ ਐਪ ਰਾਹੀਂ ਮਦਦ ਮੰਗੀ

ਜਾਣਕਾਰੀ ਮੁਤਾਬਕ ਮਹਿਲਾ ਆਪਣੇ ਪਤੀ ਨਾਲ ਉਦੈਪੁਰ ਤੋਂ ਦਿੱਲੀ ਜਾ ਰਹੀ ਸੀ। ਰੇਵਾੜੀ ਪਹੁੰਚਣ ਤੋਂ ਪਹਿਲਾਂ ਹੀ ਔਰਤ ਨੂੰ ਰਸਤੇ 'ਚ ਜਣੇਪੇ ਦਾ ਦਰਦ ਹੋਣ ਲੱਗਾ। ਰੇਵਾੜੀ ਨੇੜੇ ਮਹਿਲਾ ਯਾਤਰੀਆਂ ਦੀ ਮਦਦ ਨਾਲ ਇਕ ਔਰਤ ਨੇ ਟਰੇਨ 'ਚ ਹੀ ਪੁੱਤਰ ਨੂੰ ਜਨਮ ਦਿੱਤਾ। ਇਸ ਦੌਰਾਨ ਮਹਿਲਾ ਦੇ ਪਤੀ ਨੇ ਰੇਲਵੇ ਐਪ ਰਾਹੀਂ ਮਦਦ ਮੰਗੀ, ਜਿਸ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਚੌਕਸ ਹੋ ਕੇ ਮਾਂ ਅਤੇ ਨਵਜੰਮੇ ਬੱਚੇ ਦੀ ਮਦਦ ਲਈ ਰੇਵਾੜੀ ਸਟੇਸ਼ਨ 'ਤੇ ਐਂਬੂਲੈਂਸ ਮੁਹੱਈਆ ਕਰਵਾਈ। ਜੱਚਾ-ਬੱਚਾ ਦੋਵਾਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਕੀਤੀ ਮੁੱਢਲੀ ਜਾਂਚ ਅਨੁਸਾਰ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ।

ਰੇਲਵੇ 'ਤੇ ਉੱਠੇ ਸਵਾਲ

ਇਕ ਪਾਸੇ ਜਿੱਥੇ ਰੇਲਵੇ ਇਹ ਮਦਦ ਦੇਣ ਲਈ ਆਪਣੀ ਪਿਠ ਥਪਥਪਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮਹਿਲਾ ਅਤੇ ਉਸਦੇ ਪਤੀ ਨੇ ਰੇਲਵੇ ਵੱਲੋਂ ਕੀਤੇ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਨਾਖੁਸ਼ ਸਨ। ਮਹਿਲਾ ਦੇ ਪਤੀ ਜੋ ਦਿੱਲੀ ਦੇ ਪੰਜਾਬੀ ਬਾਗ ਦੀ ਵਸਨੀਕ ਹੈ, ਨੇ ਦੱਸਿਆ ਕਿ ਉਹ ਸਲੀਪਰ ਕੋਚ ਦੀ ਬੁਕਿੰਗ ਕਰਵਾ ਕੇ ਉਦੈਪੁਰ ਤੋਂ ਦਿੱਲੀ ਆ ਰਹੇ ਸਨ ਪਰ ਇੰਨੇ ਸਾਰੇ ਲੋਕ ਆਮ ਟਿਕਟਾਂ ਵਾਲੇ ਕੋਚ ਵਿਚ ਦਾਖਲ ਹੋ ਗਏ, ਜਿਸ ਕਾਰਨ ਇਹ ਖਚਾਖਚ ਭਰਿਆ ਹੋਇਆ ਸੀ। ਭੀੜ ਜ਼ਿਆਦਾ ਹੋਣ ਕਾਰਨ ਉਸ ਦੀ ਪਤਨੀ ਨੂੰ ਹੋਰ ਪ੍ਰੇਸ਼ਾਨੀ ਝੱਲਣੀ ਪਈ।


author

Tanu

Content Editor

Related News