ਸਰਵਿਸ ਰਾਈਫਲ ਤੋਂ ਗਲਤੀ ਨਾਲ ਗੋਲੀ ਲੱਗਣ ਨਾਲ ਪੁਲਸ ਮੁਲਾਜ਼ਮ ਦੀ ਮੌਤ

Sunday, Jul 21, 2024 - 10:18 PM (IST)

ਸਰਵਿਸ ਰਾਈਫਲ ਤੋਂ ਗਲਤੀ ਨਾਲ ਗੋਲੀ ਲੱਗਣ ਨਾਲ ਪੁਲਸ ਮੁਲਾਜ਼ਮ ਦੀ ਮੌਤ

ਜੰਮੂ : ਡਿਊਟੀ 'ਤੇ ਮੌਜੂਦ ਇਕ 43 ਸਾਲਾ ਪੁਲਸ ਕਰਮਚਾਰੀ ਨੂੰ ਕਥਿਤ ਤੌਰ 'ਤੇ ਆਪਣੀ ਸਰਵਿਸ ਰਾਈਫਲ ਗਲਤੀ ਨਾਲ ਚੱਕਣ ਕਾਰਨ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਖੁਦਕੁਸ਼ੀ ਦਾ ਮਾਮਲਾ ਤਾਂ ਨਹੀਂ ਹੈ। 

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਾਜ਼ਮ ਨਗਰੇਟਾ ਦੇ ਰਹਿਣ ਵਾਲਾ ਸੀ ਤੇ ਉਸ ਦਾ ਨਾਂ ਜੈ ਰਾਜ ਸੀ। ਉਹ ਚੰਨੀ ਇਲਾਕੇ ਵਿਚ ਡਿਊਟੀ 'ਤੇ ਸੀ ਤਦੇ ਅੱਜ ਅਚਾਨਕ ਉਸ ਦੀ ਰਾਈਫਲ ਤੋਂ ਗੋਲੀ ਚੱਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਇਹ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਮੌਤ ਰਾਈਫਲ ਤੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਹੋਈ ਹੈ ਜਾਂ ਉਨ੍ਹਾਂ ਨੇ ਖੁਕੁਸ਼ੀ ਕੀਤੀ ਹੈ।


author

Baljit Singh

Content Editor

Related News