ਵੱਡੀ ਖ਼ਬਰ : ਡੀਜ਼ਲ ਲਿਜਾ ਰਹੀ ਮਾਲ ਗੱਡੀ ਨੂੰ ਲੱਗੀ ਭਿਆਨਕ ਅੱਗ, ਕਈ ਫੁੱਟ ਉਚੀਆਂ ਉਠੀਆਂ ਲਪਟਾਂ
Sunday, Jul 13, 2025 - 11:31 AM (IST)

ਨੈਸ਼ਨਲ ਡੈਸਕ : ਐਤਵਾਰ ਸਵੇਰੇ ਤਾਮਿਲਨਾਡੂ ਦੇ ਤਿਰੂਵੱਲੂਰ ਨੇੜੇ ਡੀਜ਼ਲ ਲਿਜਾ ਰਹੀ ਇੱਕ ਮਾਲ ਗੱਡੀ ਨੂੰ ਅੱਗ ਲੱਗ ਗਈ। ਇੱਕ ਰੇਲਵੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਅੱਗ ਪਹਿਲਾਂ ਮਾਲ ਗੱਡੀ ਦੇ ਇੱਕ ਡੱਬੇ ਵਿੱਚ ਲੱਗੀ ਅਤੇ ਫਿਰ ਤੇਜ਼ੀ ਨਾਲ ਦੂਜੇ ਡੱਬਿਆਂ 'ਚ ਫੈਲ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ..Air India Crash : ਟੇਕਆਫ ਦੌਰਾਨ ਕੋਈ ਪਾਇਲਟ ਸਵਿੱਚਾਂ ਨਾਲ ਛੇੜਛਾੜ ਨਹੀਂ ਕਰਦਾ: ਮਾਰਕ ਮਾਰਟਿਨ
ਅਧਿਕਾਰੀ ਨੇ ਕਿਹਾ ਕਿ ਫਾਇਰ ਇੰਜਣਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ ਅਤੇ ਰੇਲ ਸੇਵਾਵਾਂ ਲਈ 'ਓਵਰਹੈੱਡ' ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਦੱਖਣੀ ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ, "ਸਾਵਧਾਨੀ ਦੇ ਤੌਰ 'ਤੇ ਸਥਾਨਕ ਰੇਲ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਠ ਐਕਸਪ੍ਰੈਸ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਪੰਜ ਹੋਰ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ ਅਤੇ ਅੱਠ ਟ੍ਰੇਨਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੋਂ ਪਹਿਲਾਂ ਰੋਕ ਦਿੱਤਾ ਗਿਆ ਹੈ।" ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
Major #fire in fuel-laden wagons after #derailment of goods #train near Tiruvallur railway station. pic.twitter.com/1pmVhnagn1
— Sundar Subbiah (@SundarSubbiah) July 13, 2025
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8