ਹਾਈਵੇਅ ''ਤੇ ਦੌੜ ਰਹੀ ਸੇਬ ਨਾਲ ਲੱਦੀ ਜੀਪ ਵਿਚਕਾਰੋਂ ਟੁੱਟੀ, ਵੇਖ ਕੇ ਦੰਗ ਰਹਿ ਲੋਕ

Friday, Oct 11, 2024 - 05:27 PM (IST)

ਹਾਈਵੇਅ ''ਤੇ ਦੌੜ ਰਹੀ ਸੇਬ ਨਾਲ ਲੱਦੀ ਜੀਪ ਵਿਚਕਾਰੋਂ ਟੁੱਟੀ, ਵੇਖ ਕੇ ਦੰਗ ਰਹਿ ਲੋਕ

ਸੋਲਨ- ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 'ਤੇ ਸਲੋਗੜਾ ਨੇੜੇ ਇਕ ਚੱਲਦੀ ਪਿਕਅੱਪ ਜੀਪ ਅੱਧ ਵਿਚਕਾਰੋਂ ਟੁੱਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਿਚਕਾਰੋਂ ਜੀਪ ਟੁੱਟੀ ਦੇਖ ਕੇ ਜੀਪ ਡਰਾਈਵਰ ਸਮੇਤ ਹੋਰ ਲੋਕ ਵੀ ਹੱਕੇ-ਬੱਕੇ ਰਹਿ ਗਏ। ਪੰਜਾਬ ਨੰਬਰ ਦੀ ਇਹ ਪਿਕਅੱਪ ਜੀਪ ਸੇਬ ਲੈ ਕੇ ਚੰਡੀਗੜ੍ਹ ਵੱਲ ਜਾ ਰਹੀ ਸੀ। ਇਸ ਹਾਦਸੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਨੂੰ ਓਵਰਲੋਡ ਨਾਲ ਵੀ ਜੋੜਿਆ ਜਾ ਰਿਹਾ ਹੈ।

ਜ਼ਿਆਦਾ ਭਾਰ ਹੋਣ ਕਾਰਨ ਪਿਕਅੱਪ ਜੀਪ ਵਿਚਕਾਰੋਂ ਟੁੱਟ ਗਈ ਅਤੇ ਬਾਡੀ ਦਾ ਪਿਛਲਾ ਹਿੱਸਾ ਸੜਕ ਨੂੰ ਛੂਹ ਗਿਆ, ਜਿਸ ਕਾਰਨ ਪਿਕਅੱਪ ਜੀਪ ਉੱਥੇ ਹੀ ਰੁਕ ਗਈ। ਸੂਚਨਾ ਮਿਲਦੇ ਹੀ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ 'ਚ ਵੱਡੀ ਮਾਤਰਾ ਵਿਚ ਸੇਬਾਂ ਨੂੰ ਪਿਕਅੱਪ ਜੀਪਾਂ ਰਾਹੀਂ ਬਾਗ਼ਾਂ ਤੋਂ ਮੰਡੀਆਂ 'ਚ ਪਹੁੰਚਾਇਆ ਜਾ ਰਿਹਾ ਹੈ। ਪਿਕਅਪ ਜੀਪ ਪਲਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਵਿਚਕਾਰੋਂ ਜੀਪ ਟੁੱਟਣ ਦਾ ਮਾਮਲਾ ਇਸ ਸਾਲ ਦਾ ਪਹਿਲਾ ਮਾਮਲਾ ਹੈ।


author

Tanu

Content Editor

Related News