5ਵੀਂ ਮੰਜ਼ਿਲ ਤੋਂ 3 ਸਾਲ ਦੀ ਬੱਚੀ 'ਤੇ ਡਿੱਗਿਆ ਕੁੱਤਾ, ਹਸਪਤਾਲ 'ਚ ਹੋਈ ਮੌਤ (ਵੇਖੋ Video)

Thursday, Aug 08, 2024 - 05:57 AM (IST)

5ਵੀਂ ਮੰਜ਼ਿਲ ਤੋਂ 3 ਸਾਲ ਦੀ ਬੱਚੀ 'ਤੇ ਡਿੱਗਿਆ ਕੁੱਤਾ, ਹਸਪਤਾਲ 'ਚ ਹੋਈ ਮੌਤ (ਵੇਖੋ Video)

ਨੈਸ਼ਨਲ ਡੈਸਕ : ਮੌਤ ਇਕ ਅਜਿਹੀ ਚੀਜ਼ ਹੈ ਜਿਸ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ। ਇਹ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਕਿ ਕੋਈ ਕਦੋਂ, ਕਿੱਥੇ ਅਤੇ ਕਿਵੇਂ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਵੇਗਾ। ਸ਼ਾਇਦ ਇਸੇ ਲਈ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਹੜੀਆਂ ਦਿਲ ਨੂੰ ਕਈ ਟੁਕੜਿਆਂ ਵਿਚ ਵੰਡ ਦਿੰਦੀਆਂ ਹਨ। ਅਜਿਹੀ ਹੀ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਮਹਾਰਾਸ਼ਟਰ ਦੇ ਠਾਣੇ ਤੋਂ ਸਾਹਮਣੇ ਆਈ ਹੈ ਜਿਸ ਵਿਚ ਇਕ ਤਿੰਨ ਸਾਲਾਂ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ। 

ਜਾਣਕਾਰੀ ਮੁਤਾਬਕ ਲੜਕੀ ਆਪਣੀ ਮਾਂ ਨਾਲ ਬਾਜ਼ਾਰ ਜਾ ਰਹੀ ਸੀ ਕਿ ਅਚਾਨਕ 5ਵੀਂ ਮੰਜ਼ਿਲ ਤੋਂ ਇਕ ਕੁੱਤਾ ਆ ਕੇ ਉਸ 'ਤੇ ਆ ਡਿੱਗਾ, ਜਿਸ ਕਾਰਨ ਬੱਚੀ ਦੀ ਹਾਲਤ ਵਿਗੜ ਗਈ। ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਸਪਤਾਲ 'ਚ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਨਾਲ ਲੋਕ ਦੁਖੀ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਇਕ ਆਵਾਜਾਈ ਵਾਲੀ ਸੜਕ 'ਤੇ ਆ ਰਹੇ ਹਨ। ਇਸ ਦੌਰਾਨ ਅਚਾਨਕ 5 ਮੰਜ਼ਿਲਾ ਇਮਾਰਤ ਤੋਂ ਇਕ ਪਾਲਤੂ ਕੁੱਤਾ ਸੜਕ 'ਤੇ ਪੈਦਲ ਜਾ ਰਹੀ ਇਕ ਤਿੰਨ ਸਾਲ ਦੀ ਬੱਚੀ 'ਤੇ ਸਿੱਧਾ ਡਿੱਗ ਪੈਂਦਾ ਹੈ। ਕੁੱਤੇ ਦੇ ਅਚਾਨਕ ਡਿੱਗਣ ਕਾਰਨ ਬੱਚੀ ਬੇਹੋਸ਼ ਹੋ ਜਾਂਦੀ ਹੈ ਅਤੇ ਉਸ ਨੂੰ ਉਸ ਦੀ ਮਾਂ ਨੇ ਆਪਣੀ ਗੋਦ 'ਚ ਚੁੱਕ ਕੇ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News