ਪਰਾਲੀ ਸਾੜਨ 'ਤੇ ਕਿਸਾਨ 'ਤੇ ਦਰਜ ਹੋਇਆ ਮਾਮਲਾ
Tuesday, Oct 15, 2024 - 05:09 AM (IST)
ਯਮੁਨਾਨਗਰ (ਭਾਸ਼ਾ)- ਖੇਤ 'ਚ ਪਰਾਲੀ ਸਾੜਨ ਨੂੰ ਲੈ ਕੇ ਇਕ ਕਿਸਾਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਖੇਤੀਬਾੜੀ ਡਿਪਟੀ ਕਮਿਸ਼ਨਰ ਪ੍ਰਤਾਪ ਡਬਾਸ ਨੇ ਦੱਸਿਆ ਕਿ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਘਿਲੌਰ ਪਿੰਡ 'ਚ ਰਣਵੀਰ ਸਿੰਘ ਖ਼ਿਲਾਫ਼ ਆਪਣੇ ਸਵਾ ਏਕੜ ਖੇਤ 'ਤੇ ਪਰਾਲੀ ਸਾੜਨ 'ਤੇ ਰਦੌਰ ਥਾਣੇ 'ਚ ਹਵਾ (ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ) ਐਕਟ ਦੇ ਪ੍ਰਬੰਧਾਂ ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਯਮੁਨਾਨਗਰ ਜ਼ਿਲ੍ਹੇ 'ਚ ਪਰਾਲੀ ਸਾੜਨ ਨੂੰ ਲੈ ਕੇ ਇਸ ਸਜੀਨ 'ਚ ਦਰਜ ਕੀਤੀ ਗਈ ਇਹ ਪਹਿਲੀ ਸ਼ਿਕਾਇਤ ਹੈ। ਇਸ ਸੀਜਨ 'ਚ ਪਰਾਲੀ ਸਾੜਨ ਅਤੇ ਹਵਾ ਦੀ ਗੁਣਵੱਤਾ 'ਤੇ ਉਸ ਦੇ ਪ੍ਰਭਾਵ ਦੇ ਮੁੱਦੇ ਨੂੰ ਧਿਆਨ 'ਚ ਰੱਖਦੇ ਹੋਏ ਹਰਿਆਣਾ ਦੇ ਮੁੱਖ ਸਕੱਤਰ ਟੀ.ਵੀ. ਐੱਸ. ਐੱਨ. ਪ੍ਰਸਾਦ ਨੇ ਹਾਲ 'ਚ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਡਵੀਜ਼ਨਲ ਕਮਿਸ਼ਨਰਾਂ ਨੂੰ ਰਾਜ ਭਰ 'ਚ ਅਜਿਹੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ। ਪ੍ਰਸਾਦ ਨੇ ਅਧਿਕਾਰੀਆਂ ਨੂੰ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ 'ਤੇ ਸਰਗਰਮੀ ਨਾਲ ਨਜ਼ਰ ਰੱਖਣ ਲਈ ਸੈਟੇਲਾਈਟ ਦੇ ਮਾਧਿਅਮ ਨਾਲ ਮਿਲੀ ਜਾਣਕਾਰੀ ਅਤੇ ਜ਼ਮੀਨੀ ਰਿਪੋਰਟ ਦਾ ਇਸਤੇਮਾਲ ਕਰਨ ਅਤੇ ਤੁਰੰਤ ਕਾਰਵਾਈ ਲਈ ਸੰਬੰਧਤ ਵਿਭਾਗਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8