EPFO ਦੇ ਰਡਾਰ ''ਚ ਆਈਆਂ 800 ਕੰਪਨੀਆਂ ! 31 ਅਕਤੂਬਰ ਤੱਕ ਜਾਰੀ ਕਰ ''ਤਾ ਅਲਟੀਮੇਟਮ
Thursday, Aug 27, 2026 - 07:18 PM (IST)
ਬਿਜ਼ਨੈੱਸ ਡੈਸਕ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਨੋਇਡਾ ਦੀਆਂ ਲਗਭਗ 800 ਕੰਪਨੀਆਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਸੰਗਠਨ ਨੇ ਇਨ੍ਹਾਂ ਕੰਪਨੀਆਂ ਨੂੰ 31 ਅਕਤੂਬਰ ਤੱਕ ਆਪਣੇ ਕਰਮਚਾਰੀਆਂ ਦੀ ਪੀਐਫ (PF) ਨਾਮਜ਼ਦਗੀ (ਨੌਮੀਨੇਸ਼ਨ) ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਤਾਰੀਖ਼ ਦਿੱਤੀ ਹੈ। ਜੇਕਰ ਇਸ ਸਮੇਂ ਸੀਮਾ ਦੇ ਅੰਦਰ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਜਾਂਦੀ, ਤਾਂ ਸਬੰਧਤ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਗੌਤਮ ਬੁੱਧ ਨਗਰ ਵਿੱਚ ਕੰਮ ਕਰ ਰਹੇ ਰੈਸਟੋਰੈਂਟਾਂ, ਲੇਬਰ ਏਜੰਸੀਆਂ, ਭਵਨ ਨਿਰਮਾਣ ਠੇਕੇਦਾਰਾਂ, ਟ੍ਰਾਂਸਪੋਰਟ ਕੰਪਨੀਆਂ ਅਤੇ ਹੋਰ ਅਦਾਰਿਆਂ ਵਿੱਚ ਅਜਿਹੇ ਕਰਮਚਾਰੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦਾ ਅਜੇ ਤੱਕ ਪੀਐਫ ਨਾਮਜ਼ਦਗੀStatus ਦਰਜ ਨਹੀਂ ਹੋਇਆ ਹੈ। ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ 31 ਅਕਤੂਬਰ ਤੱਕ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ।
ਖੇਤਰੀ ਭਵਿੱਖ ਨਿਧੀ ਕਮਿਸ਼ਨਰ-I, ਸੁਯਸ਼ ਪਾਂਡੇ ਨੇ ਦੱਸਿਆ ਕਿ EPFO ਵੱਲੋਂ ਕੰਪਨੀਆਂ ਅਤੇ ਕਰਮਚਾਰੀਆਂ ਨੂੰ ਭਵਿੱਖ ਨਿਧੀ ਦੇ ਨਿਯਮਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਪਹਿਲੇ ਪੜਾਅ ਵਿੱਚ ਕੰਪਨੀਆਂ ਨੂੰ ਦਿਸ਼ਾ-ਨਿਰਦੇਸ਼ ਅਤੇ ਜਾਣਕਾਰੀ ਦੇ ਕੇ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇਕਰ ਕੋਈ ਕੰਪਨੀ ਤੈਅ ਕੀਤੀ ਗਈ ਡੈੱਡਲਾਈਨ ਤੋਂ ਬਾਅਦ ਵੀ ਇਸ ਨਿਰਦੇਸ਼ ਦੀ ਪਾਲਣਾ ਨਹੀਂ ਕਰਦੀ, ਤਾਂ 31 ਅਕਤੂਬਰ ਤੋਂ ਬਾਅਦ EPFO ਇਨ੍ਹਾਂ ਕੰਪਨੀਆਂ ਦਾ ਮੁਲਾਂਕਣ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ। ਪੀਐਫ ਨਾਮਜ਼ਦਗੀ ਦਾ ਮੁੱਖ ਮਕਸਦ ਕਰਮਚਾਰੀਆਂ ਨੂੰ ਉਨ੍ਹਾਂ ਦੇ ਭਵਿੱਖ ਦੀ ਵਿੱਤੀ ਸੁਰੱਖਿਆ, ਪੈਨਸ਼ਨ, ਬੀਮਾ ਅਤੇ ਹੋਰ ਸਮਾਜਿਕ ਸੁਰੱਖਿਆ ਲਾਭਾਂ ਨਾਲ ਜੋੜਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
