ਮਣੀਪੁਰ ’ਚ 8 ਅੱਤਵਾਦੀ ਗ੍ਰਿਫ਼ਤਾਰ
Sunday, Nov 02, 2025 - 11:56 PM (IST)
ਇੰਫਾਲ (ਅਨਸ)-ਮਣੀਪੁਰ ਦੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ ਤੇ ਕਾਕਚਿੰਗ ਜ਼ਿਲਿਆਂ ਤੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ 8 ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕੋਲੋਂ ਇਕ ਪਿਸਤੌਲ, ਇਕ ਲੋਡਿਡ ਮੈਗਜ਼ੀਨ, ਇਕ ਆਈ. ਈ. ਡੀ. ਇਕ ਡੈਟੋਨੇਟਰ ਬਰਾਮਦ ਕੀਤਾ ਗਿਆ ਹੈ।
ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਕਾਂਗਪੋਕਪੀ ਜ਼ਿਲੇ ’ਚ ਲੁਵਾਂਗਸਾਂਗੋਲ ਤੇ ਫੈਲੇਂਗ ਦਰਮਿਅਾਨ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਇਕ ਭੰਡਾਰ ਜ਼ਬਤ ਕੀਤਾ।
