1 ਮੋਟਰਸਾਈਕਲ ''ਤੇ ਮੇਲਾ ਵੇਖਣ ਚੱਲੇ ਸੀ 8 ਜੀਅ, ਨਾਕੇ ''ਤੇ ਪੁਲਸ ਵਾਲੇ ਵੀ ਜੋੜ ਗਏ ਹੱਥ
Friday, Nov 15, 2024 - 02:47 PM (IST)
ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇੱਕ ਵਿਅਕਤੀ ਆਪਣੇ ਅੱਠ ਜਣਿਆਂ ਦੇ ਪਰਿਵਾਰ ਨਾਲ ਬਾਈਕ 'ਤੇ ਮੇਲਾ ਦੇਖਣ ਜਾ ਰਿਹਾ ਸੀ। ਟ੍ਰੈਫਿਕ ਨਿਯਮਾਂ ਦੀ ਅਜਿਹੀ ਅਣਦੇਖੀ ਨੂੰ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਪੁਲਸ ਅਧਿਕਾਰੀ ਨੇ ਬਾਈਕ ਸਵਾਰ ਪਰਿਵਾਰ ਨੂੰ ਰਸਤੇ ਵਿੱਚ ਰੋਕ ਲਿਆ। ਪਤੀ ਬਾਈਕ ਚਲਾ ਰਿਹਾ ਸੀ, ਪਤਨੀ ਪਿੱਛੇ ਬੈਠੀ ਸੀ। ਬਾਈਕ ਦੀ ਟੈਂਕੀ 'ਤੇ ਤਿੰਨ ਬੱਚੇ ਬੈਠੇ ਸਨ ਅਤੇ ਪਤਨੀ ਨਾਲ ਪਿੱਛੇ ਤਿੰਨ ਬੱਚੇ ਬੈਠੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਬਾਈਕ 'ਤੇ ਬਾਲਟੀ, ਰਜਾਈ ਅਤੇ ਗੱਦੇ ਸਮੇਤ ਕੁਝ ਸਾਮਾਨ ਵੀ ਲਟਕਿਆ ਹੋਇਆ ਸੀ। ਇਹ ਬਾਈਕ ਘੱਟ ਚੱਲਦਾ ਫਿਰਦਾ ਮਿੰਨੀ ਹਾਊਸ ਵੱਧ ਲੱਗ ਰਿਹਾ ਸੀ।
ਇੱਕ ਬਾਈਕ ਤੇ 8 ਲੋਕ, ਪੁਲਸ ਵੀ ਹੈਰਾਨ
ਜਿਵੇਂ ਹੀ ਟ੍ਰੈਫਿਕ ਪੁਲਸ ਨੇ ਬਾਈਕ ਨੂੰ ਦੇਖਿਆ ਤਾਂ ਤੁਰੰਤ ਉਸ ਨੂੰ ਰੋਕ ਲਿਆ। ਅਸਲ 'ਚ ਭੀੜ ਨੂੰ ਦੇਖ ਕੇ ਪੁਲਸ ਮੁਲਾਜ਼ਮ ਵੀ ਘਬਰਾ ਗਏ। ਪਹਿਲੀ ਨਜ਼ਰੇ ਉਹ ਸਮਝ ਨਹੀਂ ਸਕੇ ਕਿ ਬਾਈਕ 'ਤੇ ਕਿੰਨੇ ਲੋਕ ਬੈਠੇ ਸਨ। ਪੁਲਸ ਅਧਿਕਾਰੀ ਨੇ ਪਹਿਲਾਂ ਸਾਰਿਆਂ ਦੀ ਗਿਣਤੀ ਕੀਤੀ ਅਤੇ ਫਿਰ ਬਾਈਕ ਸਵਾਰ ਵਿਅਕਤੀ ਨੂੰ ਪੁੱਛਿਆ ਕਿ 8 ਲੋਕ ਬੈਠੇ ਓ। ਸਭ ਹੈਲਮੇਟ ਵੀ ਨਹੀਂ ਪਾਏ ਹੋਏ ਸੀ।
ਪੁਲਸ ਅਫਸਰ ਦੀ ਝਿੜਕ ਵੀ ਬੇਕਾਰ
ਪੁਲਸ ਅਧਿਕਾਰੀ ਨੇ ਪੁੱਛਿਆ ਕਿ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋਗੇ ਜਾਂ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਅਧਿਕਾਰੀ ਦੀਆਂ ਗੱਲਾਂ ਦਾ ਵਿਅਕਤੀ 'ਤੇ ਕੋਈ ਅਸਰ ਨਹੀਂ ਹੋਇਆ। ਉਹ ਅਤੇ ਉਸਦੀ ਪਤਨੀ ਲਗਾਤਾਰ ਮੁਸਕਰਾਉਂਦੇ ਰਹੇ। ਇਸੇ ਦੌਰਾਨ ਪਿੱਛਿਓਂ ਕਿਸੇ ਨੇ ਤਾਅਨੇ ਮਾਰ ਕੇ ਕਿਹਾ, ਆਪਣੀ ਗੱਡੀ ਵੇਚ ਕੇ ਰਿਕਸ਼ਾ ਲੈ ਆਓ।
ਇਕ ਮੋਟਰਸਾਈਕਲ 'ਤੇ ਮੇਲਾ ਵੇਖਣ ਚੱਲੇ ਪਰਿਵਾਰ ਨੂੰ ਜਦ ਸ਼ਾਂਹਜਹਾਂਪੁਰ ਦੀ ਪੁਲਸ ਨੇ ਘੇਰ ਲਿਆ। ਪੁਲਸ ਵਾਲੇ ਨੇ ਜਦ ਮੋਟਰਸਾਈਕਲ 'ਤੇ ਬੈਠੇ ਜੀਆਂ ਦੀ ਗਿਣਤੀ ਤਾਂ ਇਹ 8 ਨਿਕਲੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਸ ਨੂੰ ਵੇਖ ਪਰਿਵਾਰ ਡਰੀਆ ਨਹੀਂ, ਸਗੋਂ ਅੱਗੋਂ ਹੱਸਦਾ ਰਿਹਾ। ਪੁਲਸ ਵਾਲੇ ਵੀ ਮੱਥਾ ਟੇਕ ਗਏ। @Uppolice #Rules pic.twitter.com/2tCIPY3bfA
— NEws (@Arun_chopra1) November 15, 2024
ਅਧਿਕਾਰੀ ਵੀ ਜੋੜ ਗਏ ਹੱਥ
ਬਾਈਕ 'ਤੇ ਸਵਾਰ 8 ਲੋਕਾਂ ਦੇ ਪਰਿਵਾਰ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਸ ਦੀਆਂ ਗੱਲਾਂ ਦਾ ਵੀ ਬਾਈਕ ਸਵਾਰਾਂ 'ਤੇ ਕੋਈ ਅਸਰ ਨਹੀਂ ਹੋਇਆ। ਟ੍ਰੈਫਿਕ ਨਿਯਮਾਂ ਦੀ ਅਣਦੇਖੀ ਲਈ ਨਾ ਤਾਂ ਉਸ ਨੇ ਮੁਆਫੀ ਮੰਗੀ ਅਤੇ ਨਾ ਹੀ ਹੋਰ ਕੁਝ ਕਿਹਾ। ਉਹ ਬਸ ਹੱਸਦਾ ਰਿਹਾ। ਜਿਸ ਤੋਂ ਬਾਅਦ ਪੁਲਸ ਅਧਿਕਾਰੀ ਨੇ ਵੀ ਹੱਥ ਜੋੜ ਕੇ ਉਸ ਨੂੰ ਉਥੋਂ ਜਾਣ ਦਿੱਤਾ। ਇਹ ਵੀਡੀਓ ਕਾਫੀ ਸੁਰਖੀਆਂ 'ਚ ਹੈ।