ਅੱਧੀ ਰਾਤ ਨੂੰ ਉੱਜੜੇ ਪਰਿਵਾਰ! 7 ਲੋਕਾਂ ਦੀ ਗਈ ਜਾਨ

Tuesday, Oct 01, 2024 - 10:30 AM (IST)

ਅੱਧੀ ਰਾਤ ਨੂੰ ਉੱਜੜੇ ਪਰਿਵਾਰ! 7 ਲੋਕਾਂ ਦੀ ਗਈ ਜਾਨ

ਹੈਦਰਾਬਾਦ (ਵਾਰਤਾ): ਤੇਲੰਗਾਨਾ ਵਿਚ ਸੋਮਵਾਰ ਦੇਰ ਰਾਤ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲੀ ਘਟਨਾ ਆਦਿਲਾਬਾਦ ਜ਼ਿਲ੍ਹੇ ਦੇ ਗੁਡੀਹਾਥਨੂਰ ਮੰਡਲ ਦੇ ਮੇਕਾਲਾਗਾਂਡੀ 'ਚ ਵਾਪਰੀ, ਜਿੱਥੇ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਆਦਿਲਾਬਾਦ ਦੇ ਰਿਮਸ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਮੋਇਜ਼ (60), ਖਜ਼ਾ ਮੋਹਿਦੀਨ (40), ਉਸਮਾਨੂਦੀਨ (10) ਅਤੇ ਅਲੀ (08) ਵਾਸੀ ਆਦਿਲਾਬਾਦ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਮਹਿੰਗਾ ਹੋਇਆ LPG Gas Cylinder, ਨਵੇਂ ਰੇਟ ਜਾਰੀ

ਇਕ ਹੋਰ ਹਾਦਸਾ ਸੂਰਿਆਪੇਟ ਜ਼ਿਲ੍ਹੇ ਦੇ ਚਿਲੁਕੁਰੂ ਮੰਡਲ ਵਿਚ ਐੱਮ.ਆਈ.ਟੀ.ਐੱਸ. ਕਾਲਜ ਨੇੜੇ ਵਾਪਰਿਆ, ਜਿੱਥੇ ਇਕ ਦੋਪਹੀਆ ਵਾਹਨ ਦੀ ਇਕ ਟਰੱਕ ਨਾਲ ਟੱਕਰ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਪੀੜਤ ਸੂਰਯਾਪੇਟ ਜ਼ਿਲ੍ਹੇ ਦੇ ਕੋਡਾਡ ਤੋਂ ਨਲਗੋਂਡਾ ਜ਼ਿਲ੍ਹੇ ਦੇ ਤ੍ਰਿਬੂਰਾਮ ਮੰਡਲ ਦੇ ਗੁੰਟੀਪੱਲੀ ਅੰਨਾਰਾਮ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਐੱਮ ਦਿਨੇਸ਼ (22), ਵੀ ਵਾਮਸ਼ੀ (22) ਅਤੇ ਅਭਿਰੱਲਾ ਸ੍ਰੀਕਾਂਤ (21) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News