ਸਾਈਬਰ ਧੋਖਾਦੇਹੀ ਨਾਲ ਸਬੰਧਤ 7.81 ਲੱਖ ਸਿਮ ਕਾਰਡ, 83,668 ਵ੍ਹਟਸਐਪ ਖਾਤੇ ਬਲਾਕ
Wednesday, Mar 26, 2025 - 12:56 AM (IST)

ਨਵੀਂ ਦਿੱਲੀ (ਭਾਸ਼ਾ) : ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਸਾਲ 28 ਫਰਵਰੀ ਤੱਕ ਡਿਜੀਟਲ ਧੋਖਾਦੇਹੀ ਨਾਲ ਸਬੰਧਤ 7.81 ਲੱਖ ਸਿਮ ਕਾਰਡ ਬਲਾਕ ਕੀਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਨੇ ਸਦਨ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਪੁਲਸ ਅਧਿਕਾਰੀਆਂ ਮੁਤਾਬਕ ਕੁੱਲ 2,08,469 ਇੰਟਰਨੈਸ਼ਨਲ ਮੋਬਾਈਲ ਇਕੁਇਪਮੈਂਟ ਆਈਡੈਂਟਿਟੀ (ਆਈ. ਐੱਮ. ਈ. ਆਈ.) ਨੂੰ ਭਾਰਤ ਸਰਕਾਰ ਨੇ ਬਲਾਕ ਕਰ ਦਿੱਤਾ ਹੈ।
ਆਈ. ਐੱਮ. ਈ. ਆਈ. ਹਰੇਕ ਫ਼ੋਨ ਨੂੰ ਦਿੱਤਾ ਗਿਆ ਇਕ ਵਿਲੱਖਣ ਨੰਬਰ ਹੈ। ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਡਿਜੀਟਲ ਗ੍ਰਿਫਤਾਰੀਆਂ ਲਈ ਵਰਤੇ ਜਾਣ ਵਾਲੇ 3,962 ਤੋਂ ਵੱਧ ਸਕਾਈਪ ਆਈ. ਡੀ. ਅਤੇ 83,668 ਵ੍ਹਟਸਐਪ ਖਾਤਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8