ਆਂਧਰਾ ਪ੍ਰਦੇਸ਼ ਦੀ ਇਕ ਰਸਾਇਣ ਫੈਕਟਰੀ ’ਚ ਲੱਗੀ ਅੱਗ, 6 ਦੀ ਮੌਤ

Friday, Apr 15, 2022 - 11:02 AM (IST)

ਆਂਧਰਾ ਪ੍ਰਦੇਸ਼ ਦੀ ਇਕ ਰਸਾਇਣ ਫੈਕਟਰੀ ’ਚ ਲੱਗੀ ਅੱਗ, 6 ਦੀ ਮੌਤ

ਐਲੁਰੂ– ਆਂਧਰਾ ਪ੍ਰਦੇਸ਼ ਦੇ ਐਲੁਰੂ ਜ਼ਿਲੇ ਦੇ ਅੱਕੀ ਰੈਡੀਗੁਡੇਮ ਵਿਚ ਸਥਿਤ ਇਕ ਰਸਾਇਣ ਫੈਕਟਰੀ ਵਿਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਐਲੁਰੂ ਦੇ ਪੁਲਸ ਸੁਪਰਡੈਂਟ ਦੇਵ ਸ਼ਰਮਾ ਮੁਤਾਬਕ ਅੱਗ ਨਾਲ ਝੁਲਸੇ ਲੋਕਾਂ ਨੂੰ ਵਿਜੇਵਾੜਾ ਦੇ ਇਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕ ਹੈ ਕਿ ਬੁੱਧਵਾਰ ਦੇਰ ਰਾਤ ਪਾਲੀਮਰ ਪਾਵਰ ਬਣਾਉਣ ਵਾਲੇ ਪਲਾਂਟ ਦੇ ਰਿਐਕਟਰ ਵਿਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ। ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ 4 ਦੀ ਹਾਲਤ ਗੰਭੀਰ ਹੈ। ਇਸ ਦੌਰਾਨ ਮੁੱਖ ਮੰਤਰੀ ਵਾਈ. ਐੱਸ. ਜਗਨਮੋਹਨ ਰੈੱਡੀ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 25-25 ਲੱਖ, ਗੰਭੀਰ ਰੂਪ ਨਾਲ ਝੁਲਸੇ ਲੋਕਾਂ ਨੂੰ 5-5 ਲੱਖ ਅਤੇ ਮਾਮੂਲੀ ਰੂਪ ਵਿਚ ਜ਼ਖਮੀ ਹੋਏ ਲੋਕਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।


author

Rakesh

Content Editor

Related News