ਨਾਂ ਬੀਮਾਰੀ, ਨਾਂ ਵਾਇਰਸ... ਇੱਕੋ ਝਟਕੇ ''ਚ ਮਰੀਆਂ 5,300 ਮੁਰਗੀਆਂ! ਓਡੀਸ਼ਾ ਤੋਂ ਆਈ ਰੂਹ ਕੰਬਾਊ ਖ਼ਬਰ

Monday, May 18, 2026 - 11:34 AM (IST)

ਨਾਂ ਬੀਮਾਰੀ, ਨਾਂ ਵਾਇਰਸ... ਇੱਕੋ ਝਟਕੇ ''ਚ ਮਰੀਆਂ 5,300 ਮੁਰਗੀਆਂ! ਓਡੀਸ਼ਾ ਤੋਂ ਆਈ ਰੂਹ ਕੰਬਾਊ ਖ਼ਬਰ

ਭੁਵਨੇਸ਼ਵਰ : ਭਾਰਤ ਦੇ ਪੂਰਵੀ ਰਾਜਾਂ ਵਿਚ ਜਾਰੀ ਭਿਆਨਕ ਲੂ ਦੇ ਕਹਿਰ ਦਰਮਿਆਨ ਉਡੀਸ਼ਾ ਤੋਂ ਇਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਥੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਇਕ ਪੋਲਟਰੀ ਫਾਰਮ ਵਿਚ 5300 ਤੋਂ ਵੱਧ ਮੁਰਗੀਆਂ ਦੀ ਮੌਤ ਹੋ ਗਈ। ਹੈਰਾਨੀਜਨਕ ਗੱਲ ਇਹ ਹੈ ਕਿ ਮੁਰਗੀਆਂ ਦੀ ਮੌਤ ਕਿਸੇ ਬੀਮਾਰੀ ਕਾਰਨ ਨਹੀਂ ਹੋਈ, ਸਗੋਂ ਬਿਜਲੀ ਸਪਲਾਈ ਠੱਪ ਅਤੇ ਡੀਜ਼ਲ ਨਾ ਮਿਲਣ ਕਾਰਨ ਵਧੀ ਭਿਆਨਕ ਗਰਮੀ ਅਤੇ ਦਮ ਘੁੱਟਣ ਕਾਰਨ ਹੋਈ ਹੈ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਮਹਿੰਗਾ ਹੋਇਆ, ਟੈਂਕੀ ਫੁੱਲ ਕਰਵਾਉਣ ਤੋਂ ਪਹਿਲਾਂ ਚੈਕ ਕਰੋ ਨਵਾਂ ਰੇਟ

ਇਸ ਘਟਨਾ ਨਾਲ ਪੋਲਟਰੀ ਫਾਰਮ ਦੇ ਮਾਲਕ ਨੂੰ ਕਰੀਬ 15 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉਡੀਸ਼ਾ ਦੇ ਮਲਕਾਨਗਿਰੀ ਅਤੇ ਮਯੂਰਭੰਜ ਜ਼ਿਲ੍ਹੇ ਦੇ ਪੇਂਡੂ ਖੇਤਰ ਦਾ ਹੈ, ਜਿਥੇ ਅਚਾਨਕ ਟ੍ਰਾਂਸਫਾਰਮਰ ਖ਼ਰਾਬ ਹੋਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਮਾਹਿਰਾਂ ਮੁਤਾਬਕ ਮੁਰਗੀਆਂ ਵਿੱਚ ਪਸੀਨੇ ਦੀਆਂ ਗ੍ਰੰਥੀਆਂ (Sweat glands) ਨਹੀਂ ਹੁੰਦੀਆਂ, ਜਿਸ ਕਾਰਨ ਉਹ ਬਹੁਤ ਜ਼ਿਆਦਾ ਤਾਪਮਾਨ ਬਰਦਾਸ਼ਤ ਨਹੀਂ ਕਰ ਸਕਦੀਆਂ। ਉਨ੍ਹਾਂ ਨੂੰ ਜਿਊਂਦਾ ਰੱਖਣ ਲਈ ਫਾਰਮ ਦੇ ਅੰਦਰ ਲਗਾਤਾਰ ਕੂਲਿੰਗ ਸਿਸਟਮ ਅਤੇ ਪੱਖੇ ਚੱਲਣਾ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਬਿਜਲੀ ਜਾਂਦਿਆਂ ਹੀ ਫਾਰਮ ਦੇ ਅੰਦਰ ਹਾਲਾਤ ਵਿਗੜ ਗਏ।

ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 10 ਸੂਬਿਆਂ 'ਚ Red ਅਲਰਟ ਜਾਰੀ

ਡੀਜ਼ਲ ਦੀ ਕਿੱਲਤ ਨੇ ਬਲਦੀ 'ਤੇ ਪਾਇਆ ਤੇਲ
ਬਿਜਲੀ ਨਾ ਹੋਣ ਦੀ ਸਥਿਤੀ ਵਿੱਚ ਫਾਰਮ ਦੇ ਕੂਲਿੰਗ ਸਿਸਟਮ ਨੂੰ ਚਲਾਉਣ ਲਈ ਡੀਜ਼ਲ ਜਨਰੇਟਰ ਹੀ ਇੱਕਮਾਤਰ ਸਹਾਰਾ ਸੀ। ਪਰ ਸਥਾਨਕ ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਕਿੱਲਤ ਹੋਣ ਕਾਰਨ ਜਨਰੇਟਰ ਵੀ ਨਹੀਂ ਚੱਲ ਸਕਿਆ। ਫਾਰਮ ਮਾਲਕ ਦਾ ਦੋਸ਼ ਹੈ ਕਿ ਐਮਰਜੈਂਸੀ ਹਾਲਾਤ ਹੋਣ ਦੇ ਬਾਵਜੂਦ ਪੰਪ ਵਾਲਿਆਂ ਨੇ ਬੈਰਲ (ਡਰੰਮ) ਵਿੱਚ ਡੀਜ਼ਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਵੱਡੀ ਤਬਾਹੀ ਹੋਈ।

ਇਹ ਵੀ ਪੜ੍ਹੋ - "ਨੀਟ ਖ਼ਤਮ ਕਰੋ, 12ਵੀਂ ਦੇ ਨੰਬਰਾਂ 'ਤੇ ਦਿਓ ਦਾਖ਼ਲਾ...!" CM ਵਿਜੇ ਨੇ ਕੇਂਦਰ ਅੱਗੇ ਰੱਖਿਆ ਵਿਦਿਆਰਥੀਆਂ ਦਾ ਮੁੱਦਾ

ਬੰਦ ਸ਼ੈੱਡ 'ਚ ਘੁੱਟਿਆ ਦਮ, 12 ਟਨ ਮੁਰਗੀਆਂ ਦੀ ਮੌਤ
ਬਿਜਲੀ ਅਤੇ ਜਨਰੇਟਰ ਦੋਵੇਂ ਬੰਦ ਹੋਣ ਕਾਰਨ ਬੰਦ ਸ਼ੈੱਡ ਦੇ ਅੰਦਰ ਵੈਂਟੀਲੇਸ਼ਨ ਰੁਕ ਗਈ ਅਤੇ ਤਾਪਮਾਨ ਤੇਜ਼ੀ ਨਾਲ ਵੱਧ ਗਿਆ। ਕੁਝ ਹੀ ਘੰਟਿਆਂ ਵਿੱਚ ਕਰੀਬ 5,300 ਮੁਰਗੀਆਂ ਗਰਮੀ ਬਰਦਾਸ਼ਤ ਨਾ ਕਰ ਸਕਣ ਕਾਰਨ ਦਮ ਤੋੜ ਗਈਆਂ। ਦੱਸਿਆ ਜਾ ਰਹੀ ਹੈ ਕਿ ਮਰਨ ਵਾਲੀਆਂ ਇਹਨਾਂ ਮੁਰਗੀਆਂ ਦਾ ਕੁੱਲ ਵਜ਼ਨ ਕਰੀਬ 12 ਟਨ ਸੀ। ਪੀੜਤ ਕਿਸਾਨ ਨੇ ਹੁਣ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News