ਮੀਂਹ ਕਾਰਨ 47 ਸੜਕਾਂ ਬੰਦ, ਤਿੰਨ ਜ਼ਿਲ੍ਹਿਆਂ ''ਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ

Saturday, Sep 07, 2024 - 05:17 PM (IST)

ਮੀਂਹ ਕਾਰਨ 47 ਸੜਕਾਂ ਬੰਦ, ਤਿੰਨ ਜ਼ਿਲ੍ਹਿਆਂ ''ਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਮੀਂਹ ਕਾਰਨ ਸ਼ਨੀਵਾਰ ਨੂੰ 47 ਸੜਕਾਂ 'ਤੇ ਆਵਾਜਾਈ ਬੰਦ ਕਰਨੀ ਪਈ। ਸਥਾਨਕ ਮੌਸਮ ਵਿਭਾਗ ਨੇ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ 'ਚ ਹੜ੍ਹਾਂ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਰਾਜ 'ਚ 18 ਬਿਜਲੀ ਅਤੇ ਇਕ ਜਲ ਸਪਲਾਈ ਯੋਜਨਾ ਵੀ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਅਨੁਸਾਰ ਮਾਲਰੋਨ 'ਚ ਸਭ ਤੋਂ ਵੱਧ 64 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਪੰਡੋਹ 'ਚ 32.5 ਮਿਲੀਮੀਟਰ, ਬਰਥਿਨ 'ਚ 30.4 ਮਿਲੀਮੀਟਰ, ਅਘਾਰ 'ਚ 29.8 ਮਿਲੀਮੀਟਰ, ਮੰਡੀ 'ਚ 28.7 ਮਿਲੀਮੀਟਰ, ਭਟਿਆਤ 'ਚ 28.4 ਮਿਲੀਮੀਟਰ, ਜੁਬੱਰਹੱਟੀ 'ਚ 26 ਮਿਲੀਮੀਟਰ, ਭੂੰਤਰ 'ਚ 25 ਮਿਲੀਮੀਟਰ, ਸੁੰਦਰਨਗਰ 'ਚ 18.6 ਐੱਮ.ਐੱਮ., ਪਾਉਂਟਾ ਸਾਹਿਬ 'ਚ 13.4 ਐੱਮ.ਐੱਮ., ਧੌਲਾਕੂਆਂ 'ਚ 13 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਮਨਾਲੀ 'ਚ ਵੀ 12 ਮਿਲੀਮੀਟਰ, ਕੁਫਰੀ 'ਚ 11.6 ਮਿਲੀਮੀਟਰ ਅਤੇ ਸਰਾਹਨ 'ਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਸਥਾਨਕ ਮੌਸਮ ਵਿਭਾਗ ਨੇ ਐਤਵਾਰ ਤੱਕ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ 'ਚ ਹਲਕੇ ਤੋਂ ਮੱਧਮ ਪੱਧਰ ਦੇ ਹੜ੍ਹ ਦਾ ਖ਼ਤਰਾ ਹੋਣ ਦੀ ਚਿਤਾਵਨੀ ਦਿੱਤੀ ਹੈ। ਕੇਂਦਰ ਨੇ ਦੱਸਿਆ ਕਿ ਕੁੱਲ 47 ਸੜਕਾਂ 'ਤੇ ਆਵਾਜਾਈ ਬੰਦ ਹੈ, ਜਿਨ੍ਹਾਂ 'ਚੋਂ ਮੰਡੀ 'ਚ 13, ਕਾਂਗੜਾ 'ਚ 11, ਸ਼ਿਮਲਾ ਅਤੇ ਕੁੱਲੂ 'ਚ 9-9, ਊਨਾ 'ਚ 2 ਅਤੇ ਕਿੰਨੌਰ, ਸਿਰਮੌਰ ਅਤੇ ਲਾਹੌਲ ਤੇ ਸਪੀਤੀ ਜ਼ਿਲ੍ਹਿਆਂ 'ਚ ਇਕ-ਇਕ ਸੜਕ ਸ਼ਾਮਲ ਹੈ। ਹਿਮਾਚਲ ਪ੍ਰਦੇਸ਼ 'ਚ 27 ਜੂਨ ਨੂੰ ਮਾਨਸੂਨ ਦੇ ਆਉਣ ਦੇ ਬਾਅਦ ਤੋਂ ਮੀਂਹ 'ਚ 21 ਫੀਸਦੀ ਦੀ ਕਮੀ ਆਈ ਹੈ ਅਤੇ ਸੂਬੇ 'ਚ 652.1 ਮਿਲੀਮੀਟਰ ਦੇ ਔਸਤ ਮੀਂਹ ਦੇ ਮੁਕਾਬਲੇ 517.8 ਮਿਲੀਮੀਟਰ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ 27 ਜੂਨ ਤੋਂ 6 ਸਤੰਬਰ ਤੱਕ ਚਾਲੂ ਮਾਨਸੂਨ ਸੈਸ਼ਨ ਦੌਰਾਨ ਮੀਂਹ ਨਾਲ ਸੰਬੰਧਤ ਘਟਨਾਵਾਂ 'ਚ ਕੁੱਲ 157 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਰਾਜ ਨੂੰ 1,303 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News