ਮਹਿਲਾ ਅਧਿਕਾਰੀ ਦੇ ਖ਼ਾਤੇ ''ਚੋਂ 37 ਲੱਖ ਗਾਇਬ, ਪਤੀ ''ਤੇ ਲਾਏ ਧੋਖਾਧੜੀ ਦੇ ਦੋਸ਼

Friday, Nov 22, 2024 - 12:23 PM (IST)

ਮਹਿਲਾ ਅਧਿਕਾਰੀ ਦੇ ਖ਼ਾਤੇ ''ਚੋਂ 37 ਲੱਖ ਗਾਇਬ, ਪਤੀ ''ਤੇ ਲਾਏ ਧੋਖਾਧੜੀ ਦੇ ਦੋਸ਼

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਪ੍ਰਾਜੈਕਟ ਮਹਿਲਾ ਅਧਿਕਾਰੀ (DRDA) ਨਾਲ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਅਧਿਕਾਰੀ ਨੇ ਉਸ ਦੇ ਬੈਂਕ ਖਾਤੇ ਤੋਂ 37 ਲੱਖ ਰੁਪਏ ਅਤੇ ਲਾਕਰ ਤੋਂ ਗਹਿਣੇ ਕੱਢਣ ਦਾ ਦੋਸ਼ ਆਪਣੇ ਪਤੀ ਅਤੇ SBI ਦੀਆਂ ਕੁੱਲੂ ਅਤੇ ਮੰਡੀ ਸ਼ਾਖਾਵਾਂ ਦੇ ਬੈਂਕ ਮੈਨੇਜਰਾਂ 'ਤੇ ਉਸ ਦੇ ਬੈਂਕ ਖਾਤੇ ਤੋਂ 37 ਲੱਖ ਰੁਪਏ ਅਤੇ ਲਾਕਰ ਤੋਂ ਗਹਿਣੇ ਕਢਵਾਉਣ ਦਾ ਦੋਸ਼ ਲਗਾਇਆ ਹੈ। ਜ਼ਿਲ੍ਹਾ ਪ੍ਰਾਜੈਕਟ ਅਫ਼ਸਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਮੁਤਾਬਕ ਜ਼ਿਲ੍ਹਾ ਪ੍ਰਾਜੈਕਟ ਅਫ਼ਸਰ ਦਮਯੰਤੀ ਠਾਕੁਰ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਮੰਡੀ ਜ਼ਿਲ੍ਹੇ 'ਚ ਸਾਂਝਾ ਬੈਂਕ ਖਾਤਾ ਖੋਲ੍ਹਿਆ ਸੀ, ਜਿਸ ਨੂੰ ਉਸ ਦੀ ਪੋਸਟਿੰਗ ਦੌਰਾਨ ਕੁੱਲੂ ਵਿਚ ਟਰਾਂਸਫਰ ਕਰਵਾਇਆ। ਉਸ ਨੇ ਇਹ ਖਾਤਾ ਆਪਣੇ ਪਤੀ ਵਿਕਾਸ ਡੋਗਰਾ ਨਾਲ ਸਾਂਝਾ ਕੀਤਾ ਸੀ। ਵਿਆਹ ਤੋਂ ਬਾਅਦ ਇਸ ਖ਼ਾਤੇ 'ਚ ਉਸ ਨੇ ਆਪਣੀ ਮਿਹਨਤ ਦੀ ਕਮਾਈ ਇਸ ਖਾਤੇ 'ਚ ਜਮ੍ਹਾਂ ਕੀਤੀ ਅਤੇ ਕੀਮਤੀ ਗਹਿਣੇ ਵੀ ਬੈਂਕ ਦੇ ਲਾਕਰ ਵਿਚ ਰੱਖੇ। ਦੋਸ਼ ਹੈ ਕਿ ਉਸ ਦੇ ਪਤੀ ਨੇ ਬੈਂਕ ਮੈਨੇਜਰਾਂ ਦੀ ਮਦਦ ਨਾਲ ਇਸ ਸਾਂਝੇ ਖਾਤੇ ਨੂੰ ਸਿੰਗਲ ਖਾਤੇ 'ਚ ਬਦਲ ਦਿੱਤਾ। ਇਸ ਤੋਂ ਬਾਅਦ ਵੱਖ-ਵੱਖ ਤਾਰੀਖਾਂ 'ਤੇ ਖਾਤੇ 'ਚੋਂ ਕੁੱਲ 37,13,246 ਰੁਪਏ ਕਢਵਾਏ ਗਏ ਅਤੇ ਬੈਂਕ ਦੇ ਲਾਕਰ 'ਚੋਂ ਸਾਰੇ ਗਹਿਣੇ ਵੀ ਗਾਇਬ ਹੋ ਗਏ।

ਸ਼ਿਕਾਇਤਕਰਤਾ ਦਾ ਹੈ ਇਸ ਪੂਰੀ ਪ੍ਰਕਿਰਿਆ ਵਿਚ ਉਨ੍ਹਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ ਅਤੇ ਨਾ ਹੀ ਕੋਈ ਲਿਖਤੀ ਆਗਿਆ ਦਿੱਤੀ ਗਈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਆਪਣੇ ਖ਼ਾਤੇ ਅਤੇ ਲਾਕਰ ਦੀ ਜਾਂਚ ਕੀਤੀ। ਓਧਰ ਐੱਸ. ਪੀ. ਕੁੱਲੂ ਡਾ. ਕਾਰਤੀਕੇਯਨ ਗੋਕੁਲ ਚੰਦਰਨ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।


author

Tanu

Content Editor

Related News