ਖਾਲ਼ੀ ਪਏ ਹਨ 30 ਲੱਖ ਅਹੁਦੇ ਪਰ ਭਰਤੀ ਦੇ ਨਾਂ ''ਤੇ ਨੌਜਵਾਨਾਂ ਦੀਆਂ ਅੱਖਾਂ ''ਚ ਘੱਟਾ ਪਾ ਰਹੀ ਮੋਦੀ ਸਰਕਾਰ : ਖੜਗੇ

06/20/2023 3:58:43 PM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰੀ ਮਹਿਕਮਿਆਂ 'ਚ 30 ਲੱਖ ਅਹੁਦੇ ਖਾਲ਼ੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਇਨ੍ਹਾਂ ਅਹੁਦਿਆਂ ਨੂੰ ਭਰਨ ਦੇ ਨਾਂ 'ਤੇ ਨੌਜਵਾਨਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਕੇਂਦਰ ਸਰਕਾਲ ਦਲਿਤ, ਆਦਿਵਾਸੀ, ਪਛੜਿਆਂ ਵਰਗ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੀ ਵਿਰੋਧੀ ਹੈ, ਜਿਸ ਕਾਰਨ ਉਹ ਖਾਲ਼ੀ ਅਹੁਦਿਆਂ ਨੂੰ ਨਹੀਂ ਭਰ ਰਹੀ। ਖੜਕੇ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ ਦੀ ਪਹਿਲ ਕਦੇ ਵੀ ਖਾਲ਼ੀ ਅਹੁਦਿਆਂ ਨੂੰ ਭਰਨਾ ਨਹੀਂ ਰਹੀ।

2014 ਦੇ ਮੁਕਾਬਲੇ ਕੇਂਦਰ ਸਰਕਾਰ 'ਚ ਸਰਕਾਰੀ ਨੌਕਰੀਆਂ ਦੇ ਖਾਲ਼ੀ ਅਹੁਦੇ ਦੁਗਣੇ ਹੋ ਗਏ ਹਨ। ਸਰਕਾਰੀ ਮਹਿਕਮਿਆਂ 'ਚ ਕੁੱਲ ਮਿਲਾ ਕੇ 30 ਲੱਖ ਅਹੁਦੇ ਖਾਲ਼ੀ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੰਵੇਦਨਹੀਨ ਮੋਦੀ ਸਰਕਾਰ ਦਲਿਤ ਵਿਰੋਧੀ, ਆਦਿਵਾਸੀ ਵਿਰੋਧੀ, ਪਛੜਿਆ ਵਰਗ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਵਰਗਾਂ ਦੀ ਵਿਰੋਧੀ ਹੈ, ਤਾਂ ਹੀ ਇਨ੍ਹਾਂ ਖਾਲ਼ੀ ਅਹੁਦਿਆਂ ਨੂੰ ਨਹੀਂ ਭਰ ਰਹੀ। ਕੁਝ ਹਜ਼ਾਰ ਭਰਤੀ ਪੱਤਰ ਵੰਡ ਕੇ ਮੋਦੀ ਜੀ ਵਾਹਵਾਹੀ ਖੱਟਣ ਦੀ ਕਵਾਇਦ 'ਚ ਨੌਜਵਾਨਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰ ਰਹੇ ਹਨ।


Rakesh

Content Editor

Related News