ਹਿਮਾਚਲ ''ਚ 7 ਸਾਲਾ ਬੱਚੀ ਸਮੇਤ 2 ਔਰਤਾਂ ਕੋਰੋਨਾ ਪਾਜ਼ੇਟਿਵ

Thursday, May 14, 2020 - 07:42 PM (IST)

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ 7 ਸਾਲ ਦੀ ਇਕ ਬੱਚੀ ਸਮੇਤ 2 ਔਰਤਾਂ ਕੋਰੋਨਾ ਪਾਜ਼ੇਟਿਵ ਮਿਲਣ ਪੀੜਤਾਂ ਦੀ ਗਿਣਤੀ 71 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਨੇ ਅੱਜ ਭਾਵ ਵੀਰਵਾਰ ਨੂੰ ਦੱਸਿਆ ਹੈ ਕਿ ਨਵੇਂ ਮਾਮਲੇ ਸਿਰਮੌਰ ਅਤੇ ਕਾਂਗੜਾ ਜਿਲਿਆਂ ਤੋਂ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਹੈ ਕਿ 24 ਸਾਲ ਦੀ ਇਕ ਔਰਤ ਹਾਲ ਹੀ ਦੌਰਾਨ ਮੁੰਬਈ ਤੋਂ ਵਾਪਸ ਪਰਤੀ ਸੀ। ਉਸ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਕਾਂਗੜਾ ਸਥਿਤ ਡਾਕਟਰ ਰਾਜਿੰਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ 'ਚ ਪੁਸ਼ਟੀ ਹੋਈ। 

ਚੀਫ ਸਿਹਤ ਸਕੱਤਰ ਨਿਪੁੰਨ ਜਿੰਦਲ ਨੇ ਦੱਸਿਆ ਹੈ ਕਿ ਬੁੱਧਵਾਰ ਰਾਤ ਸਿਰਮੌਰ ਦੇ ਪਾਉਂਟਾ ਸਾਹਿਬ 'ਚ 30 ਸਾਲ ਦੀ ਇਕ ਔਰਤ ਅਤੇ ਉਸ ਦੀ 7 ਸਾਲ ਦੀ ਬੇਟੀ ਕੋਰੋਨਾ ਪਾਜ਼ੇਟਿਵ ਮਿਲੀ ਹੈ। ਦੋਵੇ 4 ਮਈ ਨੂੰ ਦਿੱਲੀ ਤੋਂ ਵਾਪਸ ਪਰਤੀਆਂ ਸੀ। ਸੂਬੇ 'ਚ ਇਸ ਵਾਇਰਸ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਵਾਇਰਸ ਨੂੰ 39 ਲੋਕ ਮਾਤ ਦੇ ਚੁੱਕੇ ਹਨ ਜਦਕਿ ਇਥੇ 29 ਲੋਕਾਂ ਦਾ ਇਲਾਜ ਚੱਲ ਰਿਹਾ ਹੈ। 


Iqbalkaur

Content Editor

Related News