ਬਿਹਾਰ ''ਚ ਪ੍ਰਸ਼ਾਸਨਿਕ ਫੇਰਬਦਲ, 29 IAS ਅਧਿਕਾਰੀਆਂ ਦੇ ਹੋਏ ਤਬਾਦਲੇ
Wednesday, Jan 24, 2024 - 04:52 AM (IST)
ਪਟਨਾ — ਬਿਹਾਰ ਸਰਕਾਰ ਨੇ ਮੰਗਲਵਾਰ ਨੂੰ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ 'ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ 29 ਅਧਿਕਾਰੀਆਂ ਦੇ ਤਬਾਦਲੇ ਕੀਤੇ। ਬਿਹਾਰ ਦੇ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 2008 ਬੈਚ ਦੇ ਅਧਿਕਾਰੀ ਸੁਰੇਸ਼ ਚੌਧਰੀ ਨੂੰ ਸੈਟਲਮੈਂਟ ਅਫ਼ਸਰ (ਪੱਛਮੀ ਚੰਪਾਰਨ) ਦੇ ਅਹੁਦੇ ਤੋਂ ਬਦਲ ਕੇ ਪੰਚਾਇਤੀ ਰਾਜ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ।
ਇਹ ਵੀ ਪੜ੍ਹੋ - ਉੱਤਰਾਖੰਡ ਰੋਡਵੇਜ਼ ਨੂੰ ਜਲਦ ਮਿਲਣਗੀਆਂ 330 ਨਵੀਆਂ ਬੱਸਾਂ
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸੰਯੁਕਤ ਸਕੱਤਰ ਅਤੇ 2013 ਬੈਚ ਦੇ ਆਈਏਐਸ ਅਧਿਕਾਰੀ ਸਤੇਂਦਰ ਕੁਮਾਰ ਸਿੰਘ ਨੂੰ ਨਗਰ ਨਿਗਮ ਕਮਿਸ਼ਨਰ (ਬੇਗੂਸਰਾਏ) ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, 2014 ਬੈਚ ਦੇ ਆਈਏਐਸ ਅਧਿਕਾਰੀ ਉਦਿਤਾ ਸਿੰਘ ਨੂੰ ਨਾਲੰਦਾ ਜ਼ਿਲ੍ਹੇ ਦਾ 'ਸੈਟਲਮੈਂਟ ਅਫ਼ਸਰ' ਨਿਯੁਕਤ ਕੀਤਾ ਗਿਆ ਹੈ। ਮਿਉਂਸਪਲ ਕਮਿਸ਼ਨਰ (ਭਾਗਲਪੁਰ) ਯੋਗੇਸ਼ ਕੁਮਾਰ ਸਾਗਰ (2017 ਬੈਚ ਦੇ ਆਈਏਐਸ ਅਧਿਕਾਰੀ) ਨੂੰ ਉਦਯੋਗ ਵਿਭਾਗ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ। 2018 ਬੈਚ ਦੇ ਆਈਏਐਸ ਅਧਿਕਾਰੀ ਸ਼ੇਖਰ ਆਨੰਦ ਨੂੰ ਅਗਲੇ ਹੁਕਮਾਂ ਤੱਕ ਨਗਰ ਨਿਗਮ ਕਮਿਸ਼ਨਰ (ਨਾਲੰਦਾ) ਵਜੋਂ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਨਿਤਿਨ ਕੁਮਾਰ ਸਿੰਘ ਹੁਣ ਨਗਰ ਨਿਗਮ ਕਮਿਸ਼ਨਰ (ਭਾਗਲਪੁਰ) ਵਜੋਂ ਆਪਣੀ ਡਿਊਟੀ ਨਿਭਾਉਣਗੇ। ਆਈਏਐਸ ਅਧਿਕਾਰੀ ਪ੍ਰਤਿਭਾ ਰਾਣੀ ਨੂੰ ਡਿਪਟੀ ਵਿਕਾਸ ਕਮਿਸ਼ਨਰ (ਪੱਛਮੀ ਚੰਪਾਰਨ) ਨਿਯੁਕਤ ਕੀਤਾ ਗਿਆ ਹੈ ਜਦਕਿ ਸ਼ਸ਼ਾਂਕ ਸ਼ੇਖਰ ਸਿਨਹਾ ਨੂੰ ਜਲ ਸਰੋਤ ਵਿਭਾਗ ਦਾ ਸੰਯੁਕਤ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਅਯੁੱਧਿਆ: ਰਾਮ ਮੰਦਰ 'ਚ ਲੱਡੂਆਂ ਦੇ ਪ੍ਰਸਾਦ ਦੇ ਨਾਲ ਮਿਲਣਗੀਆਂ ਧਾਰਮਿਕ ਕਿਤਾਬਾਂ ਅਤੇ 'ਰਾਮ ਨਾਮਾ' (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8