ਦਿੱਲੀ ''ਚ 28 ਤੋਂ ਮੁੜ ਵਧੇਗੀ ਠੰਡ, ਪਵੇਗਾ ਮੀਂਹ

Saturday, Jan 25, 2020 - 01:49 PM (IST)

ਦਿੱਲੀ ''ਚ 28 ਤੋਂ ਮੁੜ ਵਧੇਗੀ ਠੰਡ, ਪਵੇਗਾ ਮੀਂਹ

ਨਵੀਂ ਦਿੱਲੀ— ਦਿੱਲੀ 'ਚ ਮੌਸਮ ਇਕ ਵਾਰ ਫਿਰ ਆਪਣਾ ਮਿਜਾਜ਼ ਬਦਲੇਗਾ। ਸੰਭਾਵਨਾ ਹੈ ਕਿ 28 ਅਤੇ 29 ਫਰਵਰੀ ਨੂੰ ਦਿੱਲੀ ਸਮੇਤ ਉੱਤਰ ਭਾਰਤ 'ਚ ਮੀਂਹ ਪੈ ਸਕਦਾ ਹੈ। ਦਿੱਲੀ ਵਿਚ ਇਸ ਸਮੇਂ ਮੌਸਮ ਪੂਰੇ ਰੰਗ 'ਚ ਹੈ, ਧੁੱਪ ਨਿਕਲ ਰਹੀ ਹੈ ਪਰ ਠੰਡੀਆਂ ਹਵਾਵਾਂ ਕਾਰਨ ਠੰਡ ਕੰਬਣ 'ਤੇ ਮਜ਼ਬੂਰ ਵੀ ਕਰ ਰਹੀ ਹੈ। ਹਾਲਾਂਕਿ ਦਿਨ ਦਾ ਤਾਪਮਾਨ ਜ਼ਰੂਰ ਵਧਿਆ ਹੈ। ਰਾਜਧਾਨੀ ਦਿੱਲੀ ਦਾ ਵਧ ਤੋਂ ਵਧ ਤਾਪਮਾਨ ਸ਼ੁੱਕਰਵਾਰ ਨੂੰ 21.1 ਡਿਗਰੀ ਰਿਹਾ। ਉੱਥੇ ਹੀ ਘੱਟ ਤੋਂ ਘੱਟ ਤਾਪਮਾਨ ਮਹਿਜ 8.2 ਡਿਗਰੀ ਰਿਹਾ। ਬੀਤੇ ਕੁਝ ਦਿਨਾਂ ਵਿਚ ਮੌਸਮ ਵਿਚ ਮੁੜ ਬਦਲਾਅ ਦੇਖਣ ਨੂੰ ਮਿਲੇਗਾ। ਤਾਪਮਾਨ 'ਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ। ਦਿੱਲੀ ਵਿਚ ਬੀਤੇ ਵੀਰਵਾਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਪਹਾੜਾਂ ਦੀ ਬਰਫ ਨਾਲ ਟਕਰਾ ਕੇ ਹਵਾਵਾਂ ਸਿੱਧੀਆਂ ਇੱਥੇ ਪਹੁੰਚ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਭਾਵ ਅੱਜ ਹਵਾਵਾਂ ਦੀ ਰਫਤਾਰ ਘੱਟ ਹੋਵੇਗੀ। 'ਸਫਰ' ਦੀ ਰਿਪੋਰਟ ਮੁਤਾਬਕ ਅਗਲੇ 24 ਘੰਟਿਆਂ ਤਕ ਤੇਜ਼ ਹਵਾਵਾਂ ਚਲਦੀਆਂ ਰਹਿਣ ਨਾਲ ਪ੍ਰਦੂਸ਼ਣ ਘੱਟ ਹੀ ਰਹੇਗਾ। ਉੱਥੇ ਹੀ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਉੱਤਰਾਖੰਡ 'ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।


author

Tanu

Content Editor

Related News