ਛੱਤੀਸਗੜ੍ਹ ਦੇ ਸੁਕਮਾ ''ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਸੀ.ਆਰ.ਪੀ.ਐਫ. ਦੇ 26 ਜਵਾਨ ਸ਼ਹੀਦ

04/25/2017 6:19:04 PM

ਸੁਕਮਾ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਸੁਕਮਾ ''ਚ ਸੋਮਵਾਰ ਨੂੰ ਹੋਏ ਮੁਕਾਬਲੇ ਦੌਰਾਨ 26 ਜਵਾਨ ਸ਼ਹੀਦ ਹੋ ਗਏ। ਹਮਲੇ ''ਚ ਜ਼ਖਮੀ ਹੋਏ ਇਕ ਜਵਾਨ ਦੀ ਹਸਪਤਾਲ ਜਾਂਦੇ ਹੋਏ ਮੌਤ ਹੋ ਗਈ। ਉਥੇ ਹੀ ਅਜੇ ਅੱਧਾ ਦਰਜਨ ਜਵਾਨ ਗੰਭੀਰ ਰੂਪ ''ਚ ਜ਼ਖਮੀ ਹੋ ਗਏ ਹਨ। ਨਕਸਲੀਆਂ ਨੇ ਜਵਾਨਾਂ ਕੋਲੋਂ ਹਥਿਆਰ ਵੀ ਖੋਹ ਲਏ। ਘਟਨਾ ਤੋਂ ਬਾਅਦ ਮੁੱਖ ਮੰਤਰੀ ਰਮਨ ਸਿੰਘ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ। ਕੇਂਦਰ ਵੀ ਮਾਮਲੇ ''ਤੇ ਨਜ਼ਰ ਰੱਖ ਰਿਹਾ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਰਮਨ ਸਿੰਘ ਨੇ ਆਪਣੀ ਦਿੱਲੀ ਯਾਤਰਾ ਰੱਦ ਕਰ ਦਿੱਤੀ ਅਤੇ ਵਾਪਸ ਰਾਏਪੁਰ ਲਈ ਰਵਾਨਾ ਹੋ ਗਏ, ਜਿੱਥੇ ਸ਼ਾਮ ਨੂੰ ਉਹ ਐਮਰਜੈਂਸੀ ਮੀਟਿੰਗ ''ਚ ਅਧਿਕਾਰੀਆਂ ਨਾਲ ਚਰਚਾ ਕਰਨਗੇ। 
ਸਥਾਨਕ ਟੀ. ਵੀ. ਚੈਨਲ ਮੁਤਾਬਕ ਨਕਸਲੀਆਂ ਨੇ ਇਥੇ ਟ੍ਰੈਪ ਲਗਾਇਆ ਹੋਇਆ ਸੀ, ਜਿਸ ''ਚ ਸੀ. ਆਰ. ਪੀ. ਐਫ. ਦੇ ਜਵਾਨ ਫਸ ਗਏ। ਚਿੰਤਾਗੁਫਾ ਨੇੜੇ ਬੁਰਕਾਪਾਲ ''ਚ ਨਕਸਲੀਆਂ ਨੇ ਜਵਾਨਾਂ ਨੂੰ ਰੋਡ ਓਪਨਿੰਗ ਪਾਰਟੀ ''ਤੇ ਸੰਨ੍ਹ ਲਗਾ ਕੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸੀ. ਆਰ. ਪੀ. ਐਫ. ਦੀ 74ਵੀਂ ਬਟਾਲੀਅਨ ਰੋਡ ਓਪਨਿੰਗ ਲਈ ਨਿਕਲੀ ਸੀ। ਇਸ ਦੌਰਾਨ ਸੰਨ੍ਹ ਲਗਾ ਕੇ ਬੈਠੇ ਨਕਸਲੀਆਂ ਨੇ ਜਵਾਨਾਂ ''ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 
ਇਹ ਸਾਰੇ ਸੀ. ਆਰ. ਪੀ. ਐਫ. ਦੀ 74 ਬਟਾਲੀਅਨ ਤੋਂ ਹਨ। ਘਟਨਾ ਲਗਭਗ ਦੁਪਹਿਰ 12.25 ਵਜੇ ਦੀ ਹੈ। ਛੱਤੀਸਗੜ੍ਹ ਪੁਲਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਡੀ. ਐਮ. ਅਵਸਥੀ ਨੇ ਦੱਸਿਆ ਕਿ ਨਕਸਲੀਆਂ ਨੇ ਬੁਰਕਾਪਾਲ ਪਿੰਡ ਕੋਲ ਸੀ. ਆਰ. ਪੀ. ਐਫ. ਦੀ ਇਕ ਗਸ਼ਤੀ ਟੀਮ ''ਤੇ ਗੋਲੀਬਾਰੀ ਕਰ ਦਿੱਤੀ, ਜਿਸ ''ਚ 6 ਜਵਾਨ ਜ਼ਖਮੀ ਹੋਏ।
ਸੀ. ਆਰ. ਪੀ. ਐਫ. ਦੇ ਜ਼ਖਮੀ ਕਾਂਸਟੇਬਲ ਸ਼ੇਰ ਮੁਹੰਮਦ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਤਕਰੀਬਨ 300 ਸੀ, ਜਦੋਂ ਕਿ ਅਸੀਂ ਤਕਰੀਬਨ 90 ਜਵਾਨ ਸੀ, ਸ਼ੇਰ ਮੁਹੰਮਦ ਨੇ ਦੱਸਿਆ ਕਿ ਉਸ ਨੇ 304 ਨਕਸਲੀਆਂ ਦੀ ਛਾਤੀ ''ਚ ਗੋਲੀ ਮਾਰੀ।

Related News