ਹੈਂ...! ''ਪਾਈਆ'' ਆਲੂਆਂ ਪਿੱਛੇ ਪੈ ਗਿਆ ਪੰਗਾ, ਬੰਦੇ ਨੇ ''ਪਊਆ'' ਪੀ ਕੇ ਸੱਦ ਲਈ ਪੁਲਸ, ਕਹਿੰਦਾ- ''ਕਰੋ ਕਾਰਵਾਈ...''
Saturday, Nov 02, 2024 - 05:42 AM (IST)

ਨੈਸ਼ਨਲ ਡੈਸਕ- ਦੀਵਾਲੀ ਵਾਲੇ ਦਿਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਉੱਥੇ ਹੀ, ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਲੋਕ ਮਜ਼ੇ ਵੀ ਲੈ ਰਹੇ ਹਨ।
ਪੂਰਾ ਮਾਮਲਾ ਦੀਵਾਲੀ ਦੀ ਰਾਤ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਉੱਤਰ ਪ੍ਰਦੇਸ਼ ਦੇ ਕੋਤਵਾਲੀ ਇਲਾਕੇ ਦੇ ਇਕ ਵਿਅਕਤੀ ਨੇ ਪੁਲਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੇ ਆਲੂ ਚੋਰੀ ਹੋ ਗਏ ਹਨ। ਹਫੜਾ-ਦਫੜੀ ’ਚ ਪੁਲਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਫੋਨ ਕਰਨ ਵਾਲਾ ਵਿਅਕਤੀ ਵੀ ਉੱਥੇ ਮਿਲ ਗਿਆ। ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ। ਜਦੋਂ ਪੁਲਸ ਨੇ ਫੋਨ ਕਰਨ ਵਾਲੇ ਵਿਜੇ ਵਰਮਾ ਨੂੰ ਪੁੱਛਿਆ ਕਿ ਕਿੰਨਾ ਆਲੂ ਚੋਰੀ ਹੋਇਆ ਹੈ, ਤਾਂ ਉਸ ਨੇ ਦੱਸਿਆ ਕਿ ਜੋ ਆਲੂ ਚੋਰੀ ਹੋਇਆ ਹੈ ਉਹ 250 ਗ੍ਰਾਮ ਸੀ।
250 ग्राम आलू चोरी हो गए, भाई साहब ने चोर पकडने के लिए सीधे पुलिस ही बुला ली#Potatoes #Stolen #Police #Drink #Alcohol #Investigation pic.twitter.com/fYv3E5vY2B
— Harry Khan (@harry265254) November 1, 2024
ਜਦੋਂ ਪੁਲਸ ਨੇ ਪੁੱਛਿਆ ਕਿ ਆਲੂ ਕੌਣ ਲੈ ਗਿਆ, ਇਸ ’ਤੇ ਉਸ ਨੇ ਕਿਹਾ ਕਿ ਇਸ ਦੀ ਤਾਂ ਜਾਂਚ ਕਰਨੀ ਹੈ। ਇਸ ਤੋਂ ਬਾਅਦ ਪੁਲਸ ਨੇ ਪੁੱਛਿਆ ਕਿ ਕੀ ਸ਼ਰਾਬ ਪੀਤੀ ਹੈ? ਇਸ ’ਤੇ ਉਸ ਨੇ ਕਿਹਾ ਕਿ ਹਾਂ ਅਸੀਂ ਮਿਹਨਤ ਕਰਦੇ ਹਾਂ, ਸ਼ਾਮ ਨੂੰ ਇਕ ਪਊਆ ਸ਼ਰਾਬ ਪੀ ਲੈਂਦੇ ਹਾਂ ਪਰ ਸਵਾਲ ਸ਼ਰਾਬ ਦਾ ਨਹੀਂ, ਆਲੂ ਦਾ ਹੈ, ਉਸ ਨੂੰ ਲੱਭੋ, ਇਸ ਲਈ ਪੁਲਸ ਨੂੰ ਫੋਨ ਕੀਤਾ ਹੈ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਦੀਵਾਲੀ ਮੌਕੇ ਪਟਾਕੇ ਚਲਾਉਂਦੇ ਸਮੇਂ ਨੌਜਵਾਨ ਦੇ ਗਲ਼ੇ 'ਚ ਆ ਵੱਜੀ ਆਤਿਸ਼ਬਾਜ਼ੀ, ਤੜਫ਼-ਤੜਫ਼ ਕੇ ਗੁਆਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e