20 ਹਜ਼ਾਰ ਸਰਕਾਰੀ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਕਿਸੇ ਵੇਲੇ ਵੀ ਹੋ ਸਕਦੀ ਹੈ ਛੁੱਟੀ
Wednesday, Jan 15, 2025 - 12:54 PM (IST)
ਹਰਿਆਣਾ : ਹਰਿਆਣਾ ਦੇ ਸਾਰੇ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਨਿਯੁਕਤ ਅਸਥਾਈ ਕਰਮਚਾਰੀਆਂ ਦੀ ਛਾਂਟੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਰਕਾਰ ਨੇ ਆਊਟਸੋਰਸਿੰਗ ਨੀਤੀ ਭਾਗ-2 ਅਧੀਨ ਲਗਾਏ ਗਏ ਅਸਥਾਈ ਗਰੁੱਪ C ਅਤੇ ਗਰੁੱਪ D ਦੇ ਅਸਥਾਈ ਕਰਮਚਾਰੀਆਂ ਦੇ ਸਹੀ ਵੇਰਵੇ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਮੁੱਖ ਸਕੱਤਰ ਨੇ ਅਧਿਕਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ। ਉਹਨਾਂ ਨੇ ਪੁੱਛਿਆ ਕਿ ਕਿੰਨੇ ਕਾਮਿਆਂ ਨੂੰ ਹਟਾਇਆ ਗਿਆ ਹੈ, ਕਿੰਨੇ ਨੌਕਰੀ ਸੁਰੱਖਿਆ ਐਕਟ ਦੇ ਅਧੀਨ ਕਵਰ ਕੀਤੇ ਗਏ ਹਨ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਦੂਜੇ ਪਾਸੇ, HSSC ਨੇ ਗਰੁੱਪ C ਅਤੇ ਗਰੁੱਪ D ਦੇ ਅਸਥਾਈ ਕਰਮਚਾਰੀਆਂ ਨੂੰ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿੱਚ ਅਸਥਾਈ ਕਰਮਚਾਰੀਆਂ ਦੇ ਵੇਰਵੇ ਮੰਗਣ ਕਾਰਨ ਹੰਗਾਮਾ ਹੋ ਰਿਹਾ ਹੈ। ਮੁੱਖ ਸਕੱਤਰ ਵਿਵੇਕ ਜੋਸ਼ੀ ਨੇ ਸਾਰੇ ਪ੍ਰਬੰਧ ਨਿਰਦੇਸ਼ਕਾਂ, ਮੁੱਖ ਪ੍ਰਸ਼ਾਸਕਾਂ, ਮੰਡਲ ਕਮਿਸ਼ਨਰਾਂ, ਰਜਿਸਟਰਾਰ ਹਾਈ ਕੋਰਟ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਰਾਹੀਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਹਨਾਂ ਦੇ ਵਿਭਾਗਾਂ ਵਲੋਂ ਹੁਣ ਤੱਕ ਗਰੁੱਪ ਸੀ ਅਤੇ ਗਰੁੱਪ ਡੀ ਦੇ ਆਊਟਸੋਰਸਿੰਗ ਨੀਤੀ ਭਾਗ-2 ਅਧੀਨ ਜਿਹੜੇ ਕਰਮਚਾਰੀਆਂ ਨੂੰ ਨਿਯੁਕਤੀ ਤੋਂ ਬਾਅਦ ਹਟਾ ਦਿੱਤਾ ਗਿਆ ਹੈ, ਉਹਨਾਂ ਕਰਮਚਾਰੀਆਂ ਦੇ ਪੂਰੇ ਵੇਰਵੇ ਅਹੁਦੇ ਅਨੁਸਾਰ ਮੰਗੇ ਗਏ ਹਨ।
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਕਿਹਾ ਕਿ ਆਊਟਸੋਰਸਿੰਗ ਨੀਤੀ ਭਾਗ-2 ਦੇ ਅਧੀਨ ਨਿਯੁਕਤ ਕਿੰਨੇ ਅਸਥਾਈ ਕਰਮਚਾਰੀ ਦ ਹਰਿਆਣਾ ਕਾਂਟ੍ਰੇਕਚੁਅਲ ਇੰਪਲਾਈਜ਼ (ਸਿਕਿਓਰਿਟੀ ਆਫ ਸਰਵਿਸ) ਐਕਟ, 2024 ਦੇ ਅਧੀਨ ਆਉਂਦੇ ਹਨ, ਉਹਨਾਂ ਦੀ ਵੀ ਜਾਣਕਾਰੀ ਮੰਗੀ ਗਈ ਹੈ। ਹਰਿਆਣਾ ਸਰਕਾਰ ਨੇ ਹਰਿਆਣਾ ਹੁਨਰ ਰੋਜ਼ਗਾਰ ਨਿਗਮ ਦੇ ਤਹਿਤ 20 ਹਜ਼ਾਰ ਭਰਤੀਆਂ ਕੀਤੀਆਂ ਹਨ। ਹੁਣ ਸਥਾਈ ਭਰਤੀ ਹੋ ਜਾਣ ਤੋਂ ਬਾਅਦ ਗਰੁੱਪ ਸੀ ਅਤੇ ਗਰੁੱਪ ਡੀ ਦੇ ਉਹਨਾਂ ਕਰਮਚਾਰੀਆਂ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਥੇ ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਜਦੋਂ ਟੱਲੀ ਹੋ ਪਹੁੰਚੀ ਪੂਰੀ ਬਰਾਤ, ਅੱਗੋਂ ਲਾੜੀ ਦੀ ਮਾਂ ਨੇ ਵੀ ਵਿਖਾ 'ਤੇ ਤਾਰੇ, ਦੇਖੋ ਵੀਡੀਓ
ਦੂਜੇ ਪਾਸੇ ਅਜਿਹੀ ਸਥਿਤੀ ਵਿਚ 20 ਹਜ਼ਾਰ ਨਵੇਂ ਨਿਯੁਕਤ ਕੀਤੇ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਖ਼ਤਰੇ ਦੀ ਤਲਵਾਰ ਲਟਕੀ ਹੋਈ ਹੈ ਪਰ ਸਰਕਾਰ ਵਲੋਂ ਇਸ ਲਈ ਕਈ ਅਹਿਮ ਕਦਮ ਚੁੱਕੇ ਜਾ ਸਕਦੇ ਹਨ। ਇਸ ਲਈ ਮੁੱਖ ਸਕੱਤਰ ਵਿਵੇਕ ਜੋਸ਼ੀ ਨੇ ਸਾਰੇ ਵਿਭਾਗਾਂ ਤੋਂ ਅਸਥਾਈ ਕਰਮਚਾਰੀਆਂ ਦੇ ਵੇਰਵੇ ਮੰਗੇ ਹਨ। ਇਸ ਸਬੰਧ ਵਿਚ ਪੂਰੀ ਜਾਣਕਾਰੀ ਮਿਲ ਜਾਣ ਤੋਂ ਬਾਅਦ ਹੀ ਸਰਕਾਰ ਇਸ ਸਬੰਧੀ ਕੋਈ ਫ਼ੈਸਲਾ ਲਵੇਗੀ।
ਇਹ ਵੀ ਪੜ੍ਹੋ - 6 ਭਰਾਵਾਂ ਨੇ ਆਪਣੀਆਂ ਹੀ ਭੈਣਾਂ ਨਾਲ ਕਰਵਾ ਲਿਆ ਵਿਆਹ, ਸੱਚਾਈ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8