20 ਕਰੋੜ ਕੈਸ਼, 10 ਬਿਸਕੁਟ, 14 ਛੜਾਂ ਤੇ 15 ਕਿੱਲੋ ਸੋਨਾ! ਸਾਬਕਾ ਸਰਕਾਰੀ ਡਰਾਈਵਰ ਦੇ ਘਰ ਬੰਗਾਲ ਪੁਲਸ ਦੀ ਰੇਡ
Thursday, Jul 30, 2026 - 09:27 AM (IST)
ਕੋਲਕਾਤਾ (ਏਜੰਸੀ) - ਪੱਛਮੀ ਬੰਗਾਲ ਪੁਲਸ ਨੇ ਬੁੱਧਵਾਰ ਨੂੰ ਬੀਰਭੂਮ ਜ਼ਿਲ੍ਹੇ ਵਿਚ ਵੱਡੀ ਛਾਪੇਮਾਰੀ ਕਰਦੇ ਹੋਏ 20 ਕਰੋੜ ਰੁਪਏ ਨਕਦ ਅਤੇ 15 ਕਿੱਲੋ ਸੋਨਾ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੂਬੇ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਸਹਿਯੋਗੀ ਦੇ ਟਿਕਾਣਿਆਂ ਤੋਂ 4 ਸਾਲ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਜ਼ਬਤ ਕੀਤੀ ਗਈ ਰਕਮ ਤੋਂ ਬਾਅਦ ਇਹ ਗੈਰ-ਕਾਨੂੰਨੀ ਢੰਗ ਨਾਲ ਇਕੱਠੀ ਕੀਤੀ ਗਈ ਨਕਦੀ ਅਤੇ ਸੋਨੇ ਦੀ ਸਭ ਤੋਂ ਵੱਡੀ ਬਰਾਮਦਗੀ ’ਚੋਂ ਇਕ ਹੈ।
ਪੜ੍ਹੋ ਇਹ ਵੀ - ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’
ਪੁਲਸ ਨੇ ਦੱਸਿਆ ਕਿ ਸਰਕਾਰੀ ਬੱਸ ਡਰਾਈਵਰ ਤੋਂ ਪੱਥਰ ਵਪਾਰੀ ਬਣੇ ਮੀਨਾਰ ਮੰਡਲ ਉਰਫ਼ ਮੁਹੰਮਦ ਨਜੀਬੁੱਦੀਨ ਦੇ ਦੇਵਚਾ ਪਿੰਡ ਸਥਿਤ ਦੋ ਮੰਜ਼ਿਲਾ ਮਕਾਨ ਤੋਂ ਇਕ-ਇਕ ਕਿੱਲੋਗ੍ਰਾਮ ਵਜ਼ਨ ਦੀਆਂ ਸੋਨੇ ਦੀਆਂ 14 ਛੜਾਂ ਅਤੇ 100-100 ਗ੍ਰਾਮ ਦੇ ਸੋਨੇ ਦੇ 10 ਬਿਸਕੁਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਮੌਜੂਦਾ ਬਾਜ਼ਾਰ ’ਚ ਕੀਮਤ ਲੱਗਭਗ 21.5 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਥੈਲਿਆਂ ਵਿਚ ਭਰ ਕੇ ਰੱਖੀ ਗਈ ਨਕਦੀ ਦੀ ਗਿਣਤੀ ਇਸ ਰਿਪੋਰਟ ਦੇ ਲਿਖੇ ਜਾਣ ਤੱਕ ਜਾਰੀ ਸੀ ਅਤੇ ਇਹ ਅੰਕੜਾ ਪਹਿਲਾਂ ਹੀ 20 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਸੀ।
ਪੜ੍ਹੋ ਇਹ ਵੀ - ਤਾਜ ਮਹਿਲ ਦੇਖਣ ਆਏ ਕੋਰੀਆਈ ਸੈਲਾਨੀ 'ਤੇ ਬਾਂਦਰਾਂ ਦਾ ਹਮਲਾ, ਇੱਕ ਘੰਟੇ ਤੱਕ ਨਹੀਂ ਆਈ ਐਂਬੂਲੈਂਸ
ਮੀਨਾਰ ਮੰਡਲ ਦਾ ਬੀਰਭੂਮ ਦੇ ਪੱਥਰ ਮਾਈਨਿੰਗ ਕਾਰੋਬਾਰ ਵਿਚ ਵੱਡਾ ਕੰਮਕਾਜ ਹੈ ਅਤੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਉਸ ਨੂੰ ‘ਰੇਤ ਮਾਫ਼ੀਆ’ ਸੰਚਾਲਕ ਦੱਸਿਆ ਹੈ। ਇਹ ਬਰਾਮਦਗੀ ਬੀਰਭੂਮ ਵਿਚ ਕਥਿਤ ਗੈਰ-ਕਾਨੂੰਨੀ ਮਾਈਨਿੰਗ ਅਤੇ ਮਾਲੀਆ ਚੋਰੀ ਦੇ ਖ਼ਿਲਾਫ ਜਾਰੀ ਇਕ ਵੱਡੀ ਕਾਰਵਾਈ ਦਰਮਿਆਨ ਹੋਈ ਹੈ।
ਪੜ੍ਹੋ ਇਹ ਵੀ - 'ਤਨਖਾਹ 2 ਲੱਖ, ਮੈਂ ਫਿਰ ਵੀ ਗਰੀਬ...', ਬੰਗਲੁਰੂ 'ਚ ਰਹਿਣਾ ਸੋਖਾ ਨਹੀਂ, ਬੰਦੇ ਨੇ ਗਿਣਾਈ ਖਰਚਿਆਂ ਦੀ LIST
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
