20*22 ਫੁੱਟ ਦੀ ''ਦੁਕਾਨ'' ਨੇ ਚੱਕਰਾਂ ''ਚ ਪਾਈ ED! 4000 ਕਰੋੜ ਵਿਦੇਸ਼ ਭੇਜਣ ਦਾ ਦੋਸ਼

Monday, Sep 16, 2024 - 03:51 PM (IST)

20*22 ਫੁੱਟ ਦੀ ''ਦੁਕਾਨ'' ਨੇ ਚੱਕਰਾਂ ''ਚ ਪਾਈ ED! 4000 ਕਰੋੜ ਵਿਦੇਸ਼ ਭੇਜਣ ਦਾ ਦੋਸ਼

ਸੂਰਤ- ਗੁਜਰਾਤ ਦੇ ਸੂਰਤ 'ਚ ਸਥਿਤ ਗਹਿਣਾ ਫਰਮ, ਜੋ ਇਕ 20*22 ਫੁੱਟ ਦੇ ਵਪਾਰਕ ਖੇਤਰ ਤੋਂ ਕੰਮ ਕਰ ਰਹੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਦੀਆਂ ਨਜ਼ਰਾਂ 'ਚ ਚੜ੍ਹ ਗਈ ਹੈ। ਇਸ 'ਤੇ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਗੈਰ-ਕਾਨੂੰਨੀ ਵਿਦੇਸ਼ੀ ਕਰੰਸੀ ਭੇਜਣ ਦੇ ਦੋਸ਼ ਲੱਗੇ ਹਨ। ਏਜੰਸੀ ਨੇ ਪਿਛਲੇ ਹਫ਼ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਅਧੀਨ ਏਜੰਸੀ ਦੀ ਨਿਆਂਇਕ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੋਸ਼ ਲਗਾਇਆ ਗਿਆ ਕਿ ਸੂਰਤ ਸਥਿਤ ਇਕਾਈ ਨੇ 'ਵਿਸ਼ੇਸ਼ ਆਰਥਿਕ ਖੇਤਰ ਤੋਂ ਆਯਾਤ ਦੇ ਬਹਾਨੇ' ਗੈਰ-ਕਾਨੂੰਨੀ ਰੂਪ ਨਾਲ ਵੱਡੀ ਮਾਤਰਾ ਵਿਚ ਵਿਦੇਸ਼ੀ ਕਰੰਸੀ ਬਾਹਰ ਭੇਜੀ।

ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਹੁਣ ਤੱਕ ਏਜੰਸੀ ਨੇ 3,437 ਕਰੋੜ ਰੁਪਏ ਦੇ ਗੈਰ-ਕਾਨੂੰਨੀ ਟਰਾਂਸਫਰ ਦਾ ਪਤਾ ਲਗਾਇਆ ਹੈ। ਜਾਣਕਾਰਾਂ ਅਨੁਸਾਰ, ਗੈਰ-ਕਾਨੂੰਨੀ ਟਰਾਂਸਫਰ ਦੀ ਕੁੱਲ ਰਾਸ਼ੀ 5 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। ਸ਼ਿਕਾਇਤ ਸ਼ਰਣਮ ਜਿਊਲਰਜ਼ ਲਿਮਟਿਡ (ਐੱਸਜੇਐੱਲ), ਐੱਲ.ਐੱਲ.ਪੀ., ਇਸ ਦੇ ਭਾਈਵਾਲਾਂ ਅਤੇ ਹੋਰ ਲੋਕਾਂ ਖ਼ਿਲਾਫ਼ ਦਰਜ ਕੀਤੀ ਗਈ ਹੈ। ਫੇਮਾ ਦੇ ਅਧੀਨ ਕਾਰਵਾਈ ਕਰਦੇ ਹੋਏ ਈ.ਡੀ. ਨੇ 29.9 ਕਰੋੜ ਰੁਪਏ ਦੀਆਂ ਜਾਇਦਾਦਾਂ, ਜਿਵੇਂ ਕਿ ਪਲਾਟ, ਫਲੈਟ ਅਤੇ ਬੈਂਕ ਬੈਲੇਂਸ ਜ਼ਬਤ ਕੀਤਾ ਹੈ। 

ਈਡੀ ਅਨੁਸਾਰ ਜ਼ਿਆਦਾਤਰ ਵਿਦੇਸ਼ੀ ਪੈਸੇ ਹਾਂਗਕਾਂਗ ਭੇਜੇ ਗਏ ਹਨ। ਇਕ ਨਿਊਜ਼ ਏਜੰਸੀ ਅਨੁਸਾਰ, ਦੋਸ਼ ਲਗਾਇਆ ਗਿਆ ਹੈ ਕਿ ਸੂਰਤ ਸਥਿਤ ਇਕਾਈ ਕੋਲ ਹਜ਼ਾਰਾਂ ਕਰੋੜ ਰੁਪਏ ਦੇ ਰਤਨ ਅਤੇ ਗਹਿਣਿਆਂ ਦਾ ਨਿਰਮਾਣ ਕਰਨ ਲਈ ਕੋਈ ਬੁਨਿਆਦੀ ਢਾਂਚਾ ਤੱਕ ਨਹੀਂ ਹੈ। ਪਿਛਲੇ ਸਾਲ ਦਸੰਬਰ 'ਚ ਈਡੀ ਨੇ ਸ਼ਰਣਮ ਜਿਊਲਰਜ਼ ਦੇ ਕੰਪਲੈਕਸਾਂ 'ਤੇ ਛਾਪੇ ਮਾਰੇ ਸਨ। ਏਜੰਸੀ ਦਾ ਦੋਸ਼ ਲਗਾਇਆ ਕਿ ਸ਼ਰਣਮ ਜਿਊਲਰਜ਼ ਨੇ 520 ਕਰੋੜ ਰੁਪਏ ਦਾ ਕਲੋਜ਼ਿੰਗ ਸਟਾਕ ਹੋਣ ਦਾ ਦਾਅਵਾ ਕੀਤਾ ਸੀ। ਈਡੀ ਨੇ ਫੇਮਾ ਤਹਿਤ ਦਾਇਰ ਸ਼ਿਕਾਇਤ 'ਚ ਅੱਗੇ ਦੋਸ਼ ਲਾਇਆ ਕਿ 2021 ਤੋਂ 2023 ਤੱਕ ਜਾਅਲੀ ਦਰਾਮਦਾਂ ਦੇ ਬਹਾਨੇ ਕੁੱਲ $503.4 ਮਿਲੀਅਨ (4,000 ਕਰੋੜ ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ।

ਸ਼ਿਕਾਇਤ ਦੇ ਅਨੁਸਾਰ ਐੱਸਜੇਐੱਲ ਨੇ ਹਾਂਗਕਾਂਗ ਸਥਿਤ ਇਕਾਈਆਂ ਨੂੰ ਨਿਰਯਾਤ ਕੀਤਾ ਜਿਵੇਂ ਕਿ ਚੀ ਕਾਰ ਟਰੇਡਿੰਗ ਕੰਪਨੀ; ਡੇਹਾਨ ਟ੍ਰੇਡਿੰਗ ਲਿਮਟਿਡ, ਡੀਜੇਐੱਸ ਇੰਟਰਨੈਸ਼ਨਲ, ਡੀਵੀਐੱਲ ਲਿਮਿਟੇਡ, ਫੇਥ ਜਵੈਲਰੀ ਲਿਮਿਟੇਡ, ਫਾਰਚਿਊਨ ਟ੍ਰੇਡਿੰਗ, ਗਲੋਬਲ ਸਟਾਰ, ਮਿਨੀ ਇੰਟਰਨੈਸ਼ਨਲ, ਮਾਈ ਵਰਲਡਵਾਈਡ ਲਿਮਿਟੇਡ, ਪ੍ਰੀਮੀਅਰ ਟਰੇਡਿੰਗ ਲਿਮਟਿਡ ਆਦਿ। ਇਹ ਇਕਾਈਆਂ ਵੀ ਸ਼ੈੱਲ ਇਕਾਈਆਂ ਵਜੋਂ ਜਾਣੀਆਂ ਜਾਂਦੀਆਂ ਹਨ, ਜਿਸ ਲਈ ਉਨ੍ਹਾਂ ਨੇ ਨਿਰਯਾਤ ਦਿਖਾਇਆ ਹੈ। ਐੱਸਜੇਐੱਲ ਦੇ ਭਾਈਵਾਲਾਂ ਦੁਆਰਾ ਵਿਦੇਸ਼ੀ ਮੁਦਰਾ ਨੂੰ ਵਾਪਸ ਲਿਆਉਣ ਲਈ ਕੋਈ ਯਤਨ ਨਹੀਂ ਕੀਤੇ ਗਏ, ਜੋ ਕਿ ਉਨ੍ਹਾਂ ਨੇ ਭੇਜੇ ਸਨ।

ਜਦੋਂ ਕਥਿਤ ਜਾਅਲੀ ਆਯਾਤ ਅਤੇ ਵਿਦੇਸ਼ੀ ਮੁਦਰਾ ਤਬਾਦਲੇ ਨਾਲ ਸਬੰਧਤ ਵਿਸੰਗਤੀਆਂ ਸਾਹਮਣੇ ਆਈਆਂ ਤਾਂ  SJL ਦੇ ਭਾਈਵਾਲ ਅਤੇ ਹੋਰ ਜੁੜੇ ਵਿਅਕਤੀ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਵਿੱਚ ਅਸਮਰੱਥ ਸਨ। ਈਡੀ ਨੇ ਮਨੀ ਟ੍ਰੇਲ ਸਥਾਪਤ ਕਰਨ ਲਈ 750 ਤੋਂ ਵੱਧ ਬੈਂਕ ਖਾਤਿਆਂ ਅਤੇ 250 ਤੋਂ ਵੱਧ ਸੰਸਥਾਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਇੱਕ ਡੂੰਘਾਈ ਨਾਲ ਜਾਂਚ ਕੀਤੀ ਹੈ।


author

Baljit Singh

Content Editor

Related News