ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਹੋਰ ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ

Wednesday, Oct 12, 2022 - 01:40 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈੱਸ਼ਲ ਸੈੱਲ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਸਪੈੱਸ਼ਲ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਹੋਰ ਸਾਥੀ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਪੈੱਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ (DSP) ਜਸਮੀਤ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਦੀਪਕ ਅਰੋੜਾ ਉਰਫ਼ ਦੀਪਾ ਪੋਪਟ ਅਤੇ ਗੁਲਸ਼ਨ ਕੁਮਾਰ ਉਰਫ਼ ਗੁੱਲਾ ਵਜੋਂ ਹੋਈ ਹੈ। 

ਗ੍ਰਿਫ਼ਤਾਰੀ ਤੋਂ ਪਹਿਲਾਂ ਦੋਹਾਂ ਪੱਖਾਂ ਵਲੋਂ ਕਈ ਰਾਊਂਡ ਫਾਈਰਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਗੈਂਗਸਟਰਾਂ ਦਾ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਟੀਨੂ ਭਿਵਾਨੀ ਸਮੇਤ ਕਈ ਸਮੂਹਾਂ ਨਾਲ ਪੁਰਾਣਾ ਨਾਅਤਾ ਹੈ। ਦਿੱਲੀ ਅਤੇ ਹਰਿਆਣਾ ’ਚ ਦੋਹਾਂ ਗੈਂਗਸਟਰਾਂ ਖਿਲਾਫ਼ ਇਕ ਦਰਜਨ ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ।

ਦਿੱਲੀ ਪੁਲਸ ਦੀ ਸਪੈੱਸ਼ਲ ਸੈੱਲ ਨੇ ਜਾਣਕਾਰੀ ਜਾਰੀ ਕਰ ਕੇ ਦੱਸਿਆ ਕਿ ਏ. ਸੀ. ਪੀ. ਅੱਤਰ ਸਿੰਘ ਦੀ ਦੇਖ-ਰੇਖ ’ਚ ਇੰਸਪੈਕਟਰ ਸ਼ਿਵ ਕੁਮਾਰ ਅਤੇ ਇੰਸਪੈਕਟਰ ਜਤਿੰਦਰ ਮਾਵੀ ਦੀ ਅਗਵਾਈ ’ਚ ਇਕ ਟੀਮ ਨੇ ਦਿੱਲੀ ਦੇ ਲਾਡੋ ਸਰਾਏ ਇਲਾਕੇ ’ਚ ਫਾਈਰਿੰਗ ਮਗਰੋਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਦੋਹਾਂ ਕੋਲੋਂ 2 ਪਿਸਟਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਵੇਂ ਗੈਂਗਸਟਰ ਹਰਿਆਣਾ ਦੇ ਰਹਿਣ ਵਾਲੇ ਹਨ।

ਪੁਲਸ ਮੁਤਾਬਕ ਗ੍ਰਿਫ਼ਤਾਰ ਦੀਪਕ ਉਰਫ਼ ਪੋਪਟ ਦਾ ਗੈਂਗਸਟਰਾਂ ਦੇ ਗਿਰੋਹ ਨਾਲ 5 ਸਾਲ ਪੁਰਾਣਾ ਨਾਅਤਾ ਹੈ। ਦੀਪਕ ਕਈ ਮਾਮਲਿਆਂ ’ਚ ਵਾਂਟੇਡ ਹੈ, ਜਿਸ ’ਚ ਸੋਨੀਪਤ ਵਿਚ ਪੁਲਸ ’ਤੇ ਫਾਈਰਿੰਗ ਅਤੇ ਦਿੱਲੀ ’ਚ ਹਥਿਆਰਾਂ ਦੇ ਜ਼ੋਰ ’ਤੇ ਬੈਂਕ ’ਚੋਂ 29 ਲੱਖ ਦੀ ਡਕੈਤੀ ਸ਼ਾਮਲ ਹੈ।

 


Tanu

Content Editor

Related News