ਇੰਦੌਰ ''ਚ ਪਹਿਲੀ ਵਾਰ ਪੋਸਟ ਕੋਵਿਡ ਮਰੀਜ਼ ਨੂੰ ਦਿੱਤਾ ਗਿਆ 2DG ਸੈਸ਼ੇ, ਹੋਇਆ ਇਹ ਅਸਰ

Monday, May 24, 2021 - 09:34 PM (IST)

ਇੰਦੌਰ ''ਚ ਪਹਿਲੀ ਵਾਰ ਪੋਸਟ ਕੋਵਿਡ ਮਰੀਜ਼ ਨੂੰ ਦਿੱਤਾ ਗਿਆ 2DG ਸੈਸ਼ੇ, ਹੋਇਆ ਇਹ ਅਸਰ

ਇੰਦੌਰ - ਇੰਦੌਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ 70 ਸਾਲਾ ਬਜ਼ੁਰਗ ਬੀਬੀ ਨੂੰ ਪਹਿਲੀ ਵਾਰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਇਜੇਸ਼ਨ (ਡੀ.ਆਰ.ਡੀ.ਓ.) ਦੁਆਰਾ ਤਿਆਰ ਕੀਤੀ 2-ਡੀ ਆਕਸੀ-ਡੀ-ਗਲੂਕੋਜ਼ (2 -ਡੀ.ਜੀ.) ਦਵਾਈ ਦਿੱਤੀ ਗਈ। ਸਿਰਫ ਇੱਕ ਸੈਸ਼ੇ ਦਵਾਈ ਦੇਣ ਦਾ ਅਸਰ ਇਹ ਹੋਇਆ ਕਿ ਪਹਿਲਾਂ ਜਿੱਥੇ ਬਜ਼ੁਰਗ ਬੀਬੀ ਦਾ ਆਕਸੀਜਨ ਲੈਵਲ 60 ਤੋਂ 65 ਸੀ ਉਹੀ ਇਸ 2 ਡੀ.ਜੀ. ਸੈਸ਼ੇ ਦੇਣ ਤੋਂ ਬਾਅਦ ਬਜ਼ੁਰਗ ਬੀਬੀ ਦਾ ਆਕਸੀਜਨ ਲੈਵਲ 98-99 ਤੱਕ ਪਹੁੰਚ ਗਿਆ।

ਆਨੰਦ ਨਗਰ ਵਿੱਚ ਰਹਿਣ ਵਾਲੀ 70 ਸਾਲਾ ਸੰਤੋਸ਼ ਗੋਇਲ ਪਿਛਲੇ ਡੇਢ ਮਹੀਨਾ ਤੋਂ ਸੀ.ਐੱਚ.ਐੱਲ. ਹਸਪਤਾਲ ਵਿੱਚ ਦਾਖਲ ਹੈ। ਉਨ੍ਹਾਂ ਦੇ ਬੇਟੇ ਸ਼ੀਰਿਸ਼ ਗੋਇਲ ਮੁਤਾਬਕ ਮੇਰੀ ਮਾਂ ਨੂੰ ਪਹਿਲਾਂ ਬ੍ਰੈਸਟ ਕੈਂਸਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਰਥਰਾਇਟਿਸ ਹੈ ਅਤੇ ਹਾਰਟ ਪੰਪਿਗ ਦੀ ਪ੍ਰੇਸ਼ਾਨੀ ਹੈ। ਅਸੀਂ ਮਾਂ ਦੀ ਗੰਭੀਰ ਬੀਮਾਰੀ ਦੀ ਕੇਸ ਸਟੱਡੀ ਦੇ ਰੁਪ ਵਿੱਚ ਡੀ.ਆਰ.ਡੀ.ਓ. ਭੇਜਿਆ ਸੀ ਅਤੇ ਉਨ੍ਹਾਂ ਨੂੰ ਇਸ ਸੈਸ਼ੇ ਨੂੰ ਦੇਣ ਦੀ ਗੁਜ਼ਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਡੀ.ਆਰ.ਡੀ.ਓ., ਦਿੱਲੀ ਵਲੋਂ ਸਾਨੂੰ ਚਾਰ 2 ਡੀ.ਜੀ. ਦੇ ਸੈਸ਼ੇ ਮਿਲੇ। ਸੰਤੋਸ਼ ਗੋਇਲ ਨੂੰ ਐਤਵਾਰ ਸ਼ਾਮ 5 ਵਜੇ ਪਹਿਲਾ ਸੈਸ਼ੇ ਦਿੱਤਾ ਗਿਆ ਸੀ।

ਹਸਪਤਾਲ ਵਿੱਚ ਆਪਣੇ ਪਰਿਵਾਰ ਨੂੰ ਦੇਖਣ ਲਈ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਦੇ ਹੱਥੋਂ ਉਨ੍ਹਾਂ ਨੂੰ ਇਹ ਸੈਸ਼ੇ ਦਿਲਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਆਕਸੀਜਨ ਲੈਵਲ ਬਿਹਤਰ ਹੋਇਆ ਅਤੇ ਉਹ ਖੁਦ ਉੱਠ ਕੇ ਬੈਠ ਵੀ ਗਈ। ਵਰਤਮਾਨ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ 8 ਲਿਟਰ ਆਕਸੀਜਨ 'ਤੇ ਰੱਖਿਆ ਹੈ। ਸੋਮਵਾਰ ਨੂੰ ਸ਼ਾਮ 5 ਵਜੇ ਉਨ੍ਹਾਂ ਨੂੰ 2 ਡੀ.ਜੀ. ਦਵਾਈ ਦਾ ਦੂਜਾ ਸੈਸ਼ੇ ਦਿੱਤਾ ਗਿਆ। ਸੰਤੋਸ਼ ਗੋਇਲ ਨੇ ਹਸਪਤਾਲ ਇਸ ਦਵਾਈ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਿਹਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਇੰਨੀ ਚੰਗੀ ਦਵਾਈ ਮਿਲੀ ਕਿ ਉਨ੍ਹਾਂ  ਦੀ ਸਿਹਤ ਵਿੱਚ ਇੱਕ ਘੰਟੇ ਵਿੱਚ ਸੁਧਾਰ ਹੋਇਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News